ਮੋਹਾਲੀ। ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਔਲਖ ਦੇ ਇਕ ਗੰਨਮੈਨ ਤੇ ਕਾਂਸਟੇਬਲ ਨੂੰ ਮੋਹਾਲੀ ਪੁਲਿਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਪੁਲਿਸ ਮੁਲਾਜ਼ਮ ਐੱਸਟੀਐੱਫ ਦੇ ਨਾਂ ਉਤੇ ਨਸ਼ੇੜੀਆਂ ਨੂੰ ਛੱਡਣ ਦੇ ਨਾਮ ’ਤੇ ਪੈਸੇ ਇਕੱਠੇ ਕਰਦੇ ਸਨ।

ਅੱਜ ਵੀ ਉਨ੍ਹਾਂ ਨੇ ਇੱਕ ਨਸ਼ੇੜੀ ਤੋਂ 5 ਗ੍ਰਾਮ ਨਸ਼ਾ ਮਿਲਣ ’ਤੇ ਉਸਨੂੰ ਬਲੈਕਮੇਲ ਕਰਕੇ 19 ਹਜ਼ਾਰ ਰੁਪਏ ਤੇ 5 ਗ੍ਰਾਮ ਸਮੈਕ ਲੈ ਲਈ। ਇਹ ਜਾਣਕਾਰੀ ਮਿਲਣ ‘ਤੇ ਮੋਹਾਲੀ ਐੱਸਟੀਐੱਫ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਨ੍ਹਾਂ ਦੋਵਾਂ ਆਰੋਪੀਆਂ ਨੂੰ ਕਾਬੂ ਕਰਕੇ ਅੱਜ ਕੋਰਟ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ।