ਚੰਡੀਗੜ੍ਹ | ਬੀਤੇ ਦਿਨੀਂ ਪੰਜਾਬੀ ਗਾਇਕਾ ਸਿਮਰਨ ਕੌਰ ਧਾਦਲੀ ਦਾ ਗੀਤ ‘ਲਹੂ ਦੀ ਅਵਾਜ਼’ ਰਿਲੀਜ਼ ਹੋਇਆ ਹੈ। ਇਸ ਗੀਤ ਨੇ ਸੋਸ਼ਲ ਮੀਡੀਆ ‘ਤੇ Feminism (ਨਾਰੀਵਾਦ) ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਅਸਲ ‘ਚ ਗੀਤ ਵਿੱਚ ਸਿਮਰਨ ਨੇ ਉਨ੍ਹਾਂ ਕੁੜੀਆਂ ‘ਤੇ ਤੰਜ ਕੱਸਿਆ ਹੈ, ਜੋ Views and Followers ਲਈ ਜਿਸਮ ਦੀ ਨੁਮਾਇਸ਼ ਕਰਦੀਆਂ ਹਨ। ਉਥੇ ਗੀਤ ‘ਚ ਕੁਝ ਅਜਿਹੀਆਂ ਇੰਸਟਾਗ੍ਰਾਮ ਰੀਲਜ਼ ਵੀ ਦਿਖਾਈਆਂ ਗਈਆਂ ਹਨ, ਜੋ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।
ਗੀਤ ‘ਚ ਸਿਮਰਨ ਕੌਰ ਧਾਦਲੀ ਨੇ ਹਾਲ ਹੀ ‘ਚ ਬਿੱਗ ਬੌਸ ਓਟੀਟੀ ‘ਚੋਂ ਬਾਹਰ ਹੋਈ ਮੂਸ ਜਟਾਣਾ ਨੂੰ ਲੈ ਕੇ ਟਿੱਪਣੀ ਕੀਤੀ ਹੈ। ਦੱਸ ਦੇਈਏ ਕਿ ਮੂਸ ਜਟਾਣਾ ਆਪਣੀ ਇਕ ਵੀਡੀਓ ਨੂੰ ਲੈ ਕੇ ਕਾਫੀ ਵਿਵਾਦਾਂ ‘ਚ ਰਹੀ ਹੈ। ਉਥੇ ਸਿਮਰਨ ਨੇ ਗੀਤ ‘ਚ ਇਤਿਹਾਸ ਦੀ ਗੱਲ ਵੀ ਕੀਤੀ ਹੈ। ਗੀਤ ਨੂੰ ਸਿਮਰਨ ਨੇ ਆਪਣੇ ਅਧਿਕਾਰਕ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ, ਜਿਸ ਨੂੰ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)