&NewLine;<p class&equals;"wp-block-paragraph"><strong>ਜਲੰਧਰ <&sol;strong>&period; ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਨੇ ਕੋਰੋਨਾ ਦੇ ਮੱਦੇਨਜ਼ਰ ਇਕ ਗੀਤ ਗਾਇਆ ਹੈ&comma; ਜਿਸ ਨੂੰ ਸੋਸ਼ਲ ਮੀਡੀਆ ਉਪਰ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਗੀਤ ਵਿਚ ਸਿੱਧੂ ਨੇ 16 ਮਾਰਚ ਨੂੰ ਕੋਰੋਨਾ ਤੋਂ ਪੀੜਤ ਹੋ ਕੇ ਮਰੇ ਬਲਦੇਵ ਸਿੰਘ ਉਪਰ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਇਸ ਗੀਤ ਵਿਚ ਕਾਲਪਾਨਿਕ ਨਾਮ ਵਰਤਿਆ ਹੈ&comma;ਪਰ ਵੀਡੀਓ ਵਿਚ ਬਲਦੇਵ ਸਿੰਘ ਦੀਆਂ ਤਸਵੀਰਾਂ ਸਿੱਧੇ ਰੂਪ ਵਿਚ ਦਿਖਾਈਆਂ ਜਾ ਰਹੀਆਂ ਹਨ। ਸਮਝਣ ਵਾਲੀ ਗੱਲ ਹੈ ਕਿ ਇਸ ਗੀਤ ਨੂੰ ਸ਼ੇਅਰ ਕਰਨ ਵਾਲੀ ਪੁਲਿਸ ਕੁਝ ਸਮਾਂ ਪਹਿਲਾਂ ਕਿਸੇ ਮਾਮਲੇ ਵਿਚ ਸਿੱਧੂ ਉਪਰ ਪਰਚਾ ਦਰਜ ਕਰਦੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੇ ਬਾਵਜੂਦ ਵੀ ਡੀਜੀਪੀ ਉਸ ਦੇ ਗੀਤ ਨੂੰ ਸ਼ੇਅਰ ਕਰ ਰਿਹਾ ਹੈ। ਸਿੱਧੂ ਨੇ ਬਲਦੇਵ ਸਿੰਘ ਨੂੰ ਆਪਣਿਆ ਦਾ ਦੋਸ਼ੀਆਂ ਠਹਿਰਾਇਆ ਹੈ ਤੇ ਕਿਹਾ ਹੈ ਕਿ ਉਸ ਦੇ ਸੰਪਰਕ ਵਿਚ ਆਉਣ ਨਾਲੇ ਪੰਜਾਬ ਵਿਚ ਕੋਰੋਨਾ ਦੇ ਕਈ ਮਾਮਲੇ ਪਾਜ਼ੀਟਿਵ ਆਏ ਹਨ। ਸਿੱਧੂ ਨੇ ਬਲਦੇਵ ਨੂੰ ਗਵਾਚਿਆ ਦੱਸਿਆ ਹੈ&comma; ਕਿਹਾ ਕਿ ਉਹ ਪੰਜਾਬ ਤੋਂ ਰੋਟੀ ਕਮਾਉਣ ਦੀ ਖਾਤਰ ਬਾਹਰ ਗਿਆ ਸੀ ਤੇ ਗਵਾਚਿਆ ਹੋਇਆ ਹੋ ਕੇ ਉਹ ਆਪਣੇ ਦੇਸ਼ ਨੂੰ ਮਾਰਨ ਲਈ ਭਾਰਤ ਪਰਤਦਾ ਹੈ ਹੁਣ ਇਸ ਗੀਤ ਨੂੰ ਪੰਜਾਬ ਦੇ ਲੋਕਾਂ ਅਤੇ ਡੀਜੀਪੀ ਵਲੋਂ ਸ਼ੇਅਰ ਕਰਨਾ ਸਿੱਧੂ ਦੇ ਹੌਸਲੇ ਨੂੰ ਢਾਰਸ ਦੇਣ ਦਾ ਕੰਮ ਕਰਨਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ ਸਵਾਲ ਪੈਦਾ ਹੋ ਰਿਹਾ ਹੈ ਕਿ ਬਲਦੇਵ ਸਿੰਘ ਨੂੰ ਦੋਸ਼ੀ ਠਹਿਰਾ ਕੇ ਪੰਜਾਬ ਦੀ ਬੰਦ ਹੋ ਚੱਲੀ ਨਬਜ਼ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ। ਭਾਰਤ ਦਾ ਇਤਿਹਾਸ ਦੱਸਦਾ ਹੈ ਕਿ ਕਈ ਬਿਮਾਰੀਆਂ ਨੇ ਵਿਦੇਸ਼ਾ ਵਲੋਂ ਹੀ ਭਾਰਤ ਵਿਚ ਦਸਤਕ ਦਿੱਤੀ ਹੈ। ਉਸ ਵੇਲੇ ਤਾਂ ਭਾਰਤ ਦੇ ਕਿਸੇ ਕਲਾਕਾਰ ਜਾਂ ਨਾਗਰਿਕ ਨੇ ਪੀੜਤਾਂ ਨੂੰ ਦੋਸ਼ੀ ਨਹੀਂ ਠਹਿਰਾਇਆ&comma; ਪਰ ਹੁਣ ਬਲਦੇਵ ਸਿੰਘ ਕਿਉਂ ਕੋਰੋਨਾ ਫੈਲਾਉਣ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਸਿੱਧੂ ਨੇ ਗੀਤ ਵਿਚ ਕਿਹਾ ਕਿ ਬਲਦੇਵ ਆਪਣਿਆ ਨੂੰ ਮਾਰਨ ਵਾਲਾ ਸਾਬਤ ਹੋਇਆ ਹੈ ਪਰ ਇਹ ਗੱਲ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਬਲਦੇਵ ਸਿੰਘ ਇਕ ਪਾਠੀ ਸੀ ਤੇ ਉਸ ਕੌਮ ਦਾ ਪ੍ਰਚਾਰ ਕਰਦਾ ਸੀ ਜਿਸ ਕੌਮ ਨੇ ਕੇਵਲ ਆਪਣਿਆ ਹੀ ਨਹੀਂ ਬਲਕਿ ਪਰਾਏ ਲੋਕਾਂ ਲਈ ਵੀ ਕੁਰਬਾਨੀਆਂ ਦਿੱਤੀਆਂ। ਬਲਦੇਵ ਇੰਨਾ ਬੁੱਝਦਿਲ ਤਾਂ ਨਹੀਂ ਹੋ ਸਕਦਾ ਕਿ ਉਹ ਆਪਣੇ ਸਾਰੇ ਪਰਿਵਾਰ ਦਾ ਦੋਸ਼ੀ ਬਣ ਕੇ ਉਹਨਾਂ ਦੀ ਜਾਨ ਲੈਣ ਦਾ ਹੀ ਫਰਿਸ਼ਤਾ ਬਣ ਕੇ ਆਉਂਦਾ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਪਿੱਛੇ ਇਹ ਵੀ ਕਾਰਨ ਹੋ ਸਕਦਾ ਹੈ ਕਿ ਬਲਦੇਵ ਨੂੰ ਇਸ ਗੱਲ ਦਾ ਭਿਣਕ ਹੀ ਨਾ ਹੋਵੇ ਕਿ ਉਹ ਕੋਰੋਨਾ ਤੋਂ ਪੀੜਤ ਹੈ ਜੇਕਰ ਫਿਰ ਵੀ ਬਲਦੇਵ ਦੋਸ਼ੀ ਲੱਗਦਾ ਹੈ ਤਾਂ ਉਹ ਫਿਰ ਆਪਣਿਆਂ ਵਿਚ ਕਿਉਂ ਵਿਚਰਦਾਂ ਸਗੋਂ ਲੋਕਾਂ ਨੂੰ ਮਾਰਦਾ ਪਰ ਉਸ ਨੇ ਤਾਂ ਆਪਣੀ ਕੁੱਲੀ ਹੀ ਢਾਹ ਲਈ। ਇਸ ਸਮੇਂ ਤਾਂ ਹਾਕਮਾਂ ਨੇ ਬਲਦੇਵ ਨੂੰ ਦੋਸ਼ੀਆਂ ਠਹਿਰਾਉਦਿਆਂ ਕੁਝ ਨਾ ਕੁਝ ਬਹਾਨੇ ਘੜਨੇ ਹੀ ਹਨ। ਕਿਉਂਕਿ ਇਸ ਨਾਲ ਉਹਨਾਂ ਦਾ ਬੋਝ ਹਲਕਾ ਹੁੰਦਾ ਹੈ। ਇਸ ਸਮੇਂ ਹਾਲਾਤ ਕਿਸੇ ਨੂੰ ਦੋਸ਼ੀਆਂ ਠਹਿਰਾਉਣ ਦੇ ਨਹੀਂ ਸਗੋੋਂ ਹਰ ਇਨਸਾਨ ਦੀ ਦੇਖਭਾਲ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਪੁਕਾਰ ਸੁਣਨ ਦਾ ਵੇਲਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਜੇਕਰ ਕੋਈ ਗਰੀਬ ਭੁੱਖਮਰੀ ਨਾਲ ਮਰ ਗਿਆ ਤਾਂ ਉਸ ਦਾ ਕਸੂਰਵਾਰ ਵੀ ਬਲਦੇਵ ਸਿੰਘ ਹੀ ਹੋਵੇਗਾ ਜਾ ਕੋਈ ਹੋਰ। ਸਾਨੂੰ ਵਿਚਾਰ ਕਰਨ ਦੇ ਨਾਲ-ਨਾਲ ਇਨਸਾਨੀਅਤ ਦਾ ਖਿਆਲ ਰੱਖਦੇ ਹੋਏ। ਇਸ ਨਾਮੁਰਾਦ ਬਿਮਾਰੀ ਨਾਲ ਕਿਵੇ ਨਜਿੱਠਣਾ ਹੈ ਉਸ ਵੱਲ ਧਿਆਨ ਦੇ ਦੀ ਲੋੜ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>Note &colon; <&sol;strong>ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  &OpenCurlyQuote;ਤੇ ਕਲਿੱਕ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;