ਮਾਨਸਾ| ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਚ ਕਾਤਲਾਂ ਦੀਆਂ ਗੋਲ਼ੀਆਂ ਦਾ ਸ਼ਿਕਾਰ ਹੋਏ 6 ਸਾਲਾ ਉਦੈਵੀਰ ਸਿੰਘ ਦੇ ਘਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂੁਸੇਵਾਲਾ ਦਾ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਅਫਸੋਸ ਕਰਨ ਪੁੱਜੇ।

ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਉਦੈਵੀਰ ਦੀ ਮਾਤਾ ਅੱਜ ਇਕੋ ਜਿਹਾ ਦਰਦ ਮਹਿਸੂਸ ਕਰ ਰਹੀਆਂ ਸਨ, ਕਿਉਂਕਿ ਦੋਵਾਂ ਨੇ ਕਾਤਲਾਂ ਦੀਆਂ ਗੋਲ਼ੀਆਂ ਨਾਲ ਆਪਣੇ ਲਾਡਲੇ ਪੁੱਤ ਗੁਆ ਲਏ ਹਨ।

ਦੋਵੇਂ ਮਾਵਾਂ ਇਕ ਦੂਜੇ ਦੇ ਗਲ਼ ਲੱਗ ਕੇ ਧਾਹਾਂ ਮਾਰ ਕੇ ਰੋਈਆਂ। ਦੋਵੇਂ ਇਕੋ ਜਿਹਾ ਦਰਦ ਮਹਿਸੂਸ ਕਰ ਰਹੀਆਂ ਸਨ। ਦੋਵੇਂ ਮਾਵਾਂ ਦੇ ਹੰਝੂ ਦੇਖੇ ਨਹੀਂ ਜਾ ਰਹੇ ਸਨ। ਕਾਤਲਾਂ ਦੀਆਂ ਗੋਲ਼ੀਆਂ ਦੇ ਸ਼ਿਕਾਰ ਹੋਏ 6 ਸਾਲਾ ਮਾਸੂਮ ਉਦੈਵੀਰ ਦੀ ਮਾਂ ਵਾਰ-ਵਾਰ ਬੇਹੋਸ਼ ਹੋ ਰਹੀ ਸੀ।

ਜ਼ਿਕਰਯੋਗ ਹੈ ਕਿ ਲੰਘੇ ਦਿਨ ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਚ ਆਪਣੇ ਪਿਤਾ ਤੇ ਭੈਣ ਦੀ ਉਂਗਲ ਫੜ ਕੇ ਸੈਰ ਕਰਨ ਜਾ ਰਹੇ 6 ਸਾਲਾ ਉਦੈਵੀਰ ਨੂੰ ਬੁਲੇਟ ਸਵਾਰ ਬਦਮਾਸ਼ਾਂ ਨੇ ਸਿਰ ਵਿਚ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸੂਤਰਾਂ ਅਨੁਸਾਰ ਬੁਲੇਟ ਸਵਾਰ ਬਦਮਾਸ਼ ਉਦੈਵੀ ਦੇ ਪਿਤਾ ਨੂੰ ਮਾਰਨ ਆਏ ਸਨ। ਪਰ ਇਸੇ ਵਿਚਾਲੇ 6 ਸਾਲਾ ਮਾਸੂਮ ਉਦੈਵੀਰ ਬਦਮਾਸ਼ਾਂ ਦੀਆਂ ਗੋਲ਼ੀਆਂ ਦਾ ਸ਼ਿਕਾਰ ਹੋ ਗਿਆ ਤੇ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ।