ਕਟਰਾ. ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ ਵਲੋਂ ਮਾਤਾ ਵੈਸ਼ਣੇ ਦੇਵੀ ਦੀ ਯਾਤਰਾ ਤੇ ਆਉਣ ਵਾਲੇ ਭਗਤਾ ਲਈ 24 ਘੰਟੇ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਸੇਵਾ ਸਾਂਝੀ ਛੱਤ ਤੇ ਸ਼ੁਰੂ ਕੀਤੀ ਗਈ ਹੈ। ਯਾਤਰਾ ਦੋਰਾਨ ਸਾਂਝੀ ਛੱਤ ‘ਤੇ ਭਗਤਾਂ ਲਈ 24 ਘੰਟੇ ਹਲਵੇ ਦੇ ਨਾਲ-ਨਾਲ ਚਾਹ ਅਤੇ ਚਣੇ ਦੀ ਲੰਗਰ ਸੇਵਾ ਚਲਦੀ ਰਹੇਗੀ। ਇਸ ਸੇਵਾ ਦਾ ਉਦਘਾਟਨ ਸ਼੍ਰਾਈਨ ਬੋਰਡ ਦੇ ਸੀਈੳ ਰਮੇਸ਼ ਕੁਮਾਰ ਨੇ ਕੀਤਾ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ ਵਲੋਂ ਮਹਾ ਸ਼ਿਰਰਾਤਰੀ ਦੇ ਮੌਕੇ ‘ਤੇ ਮਾਤਾ ਵੈਸ਼ਣੋ ਦੇਵੀ ਦੇ ਭਗਤਾ ਲਈ ਇਹ ਸੇਵਾ ਸ਼ੁਰੂ ਕਰਨਾ ਸ਼ਲਾਘਾਯੋਗ ਕਦਮ ਹੈ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।