ਜਲੰਧਰ. ਭਾਰਗੋ ਕੈਂਪ ਵਿੱਚ ਸ਼ਨਿਵਾਰ ਦੇਰ ਰਾਤ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਇਕ ਡਾਕਟਰ ਸਮੇਤ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਸ਼ਤ ਦਾ ਮਾਹੌਲ ਹੈ। ਪੁਲਿਸ ਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਏਡੀਸੀਪੀ ਭੰਡਾਲ ਨੇ ਦੱਸਿਆ ਕਿ ਡਾਕਟਰ ਹੋਣ ਦਾ ਦਾਅਵਾ ਕਰਨ ਵਾਲੇ ਅਸ਼ਵਨੀ ਕੁਮਾਰ ਨੇ ਸੂਚਨਾ ਦਿੱਤੀ ਸੀ ਕਿ ਉਹ ਪੀਰ ਬੋਦਲਾ ਬਾਜ਼ਾਰ ਵਿੱਚ ਆਪਣਾ ਕਲੀਨਿਕ ਚਲਾਉਂਦਾ ਹੈ। ਰਾਤ ਨੂੰ ਖਾਨਾ ਖਾਣ ਤੋਂ ਬਾਅਦ ਉਹ ਸੈਰ ਕਰਨ ਨਿਕਲੇ ਤਾਂ ਘਰ ਦੇ ਬਾਹਰ ਖੜੇ ਲੋਕਾਂ ਨੇ ਉਸਨੂੰ ਘਰ ਦੇ ਬਾਹਰ ਖੜਾ ਹੋਣ ਦਾ ਕਾਰਨ ਪੁੱਛਿਆ ਅਤੇ ਉਸ ਨਾਲ ਝਗੜਾ ਕਰਨ ਲੱਗੇ। ਉਨ੍ਹਾਂ ਲੋਕਾਂ ਨੇ ਉਸਦਾ ਲਾਇਸੈਂਸੀ ਰਿਵਾਲਵਰ ਖੋਹ ਕੇ 2-3 ਫਾਈਰ ਕਰ ਦਿੱਤੇ। ਜਾਂਚ ਦੋਰਾਨ ਜਿਨ੍ਹਾਂ ਤੇ ਆਰੋਪ ਲਗਾਏ ਹਨ, ਉਹ ਇਲਾਕੇ ਵਿੱਚ ਹੀ ਰਹਿਣ ਵਾਲੇ ਪ੍ਰਿੰਸ ਤੇ ਰਮਨ ਹਨ।

ਪੁਲਿਸ ਮੁਤਾਬਿਕ ਅਸ਼ਵਨੀ ਕੁਮਾਰ ਨੇ ਜਿੰਨਾ ਲੋਕਾਂ ਤੇ ਆਰੋਪ ਲਗਾਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਅਸ਼ਵਨੀ ਨੇ ਉਨ੍ਹਾਂ ਦੀ ਪਤਨੀਆਂ ਬਾਰੇ ਗਲਤ ਕਮੈਂਟ ਕੀਤੇ ਸਨ, ਜਿਸਦਾ ਉਨ੍ਹਾਂ ਨੇ ਵਿਰੋਧ ਕੀਤਾ ਤੇ ਝਗੜਾ ਹੋ ਗਿਆ ਤੇ ਇਸੇ ਦੌਰਾਨ ਉਨ੍ਹਾਂ ਨੇ ਹਵਾਈ ਫਾਈਰ ਵੀ ਕੀਤੇ।

ਏਡੀਸੀਪੀ ਭੰਡਾਲ ਮੁਤਾਬਿਕ ਕਰਫਿਊ ਦੌਰਾਨ ਦੋਵੇਂ ਪੱਖ ਬਾਹਰ ਸੀ, ਇਸ ਲਈ ਧਾਰਾ 144 ਤੋਂ ਇਲਾਵਾ ਔਰਤਾਂ ਨਾਲ ਛੇੜਛਾੜ ਤੇ ਹੋਰ ਕਈ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਜ਼ਾ ਰਹੀ ਹੈ। ਪੁਲਿਸ ਨੇ ਅਸ਼ਵਨੀ ਕੁਮਾਰ ਅਤੇ ਪ੍ਰਿੰਸ ਤੇ ਰਮਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ।