ਅੰਮ੍ਰਿਤਸਰ/ਜਲੰਧਰ | ਅੰਮ੍ਰਿਤਸਰ ‘ਚ ਹਿੰਦੂ ਨੇਤਾ ਦੇ ਕਤਲ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸ ਤਣਾਅਪੂਰਨ ਮਾਹੌਲ ਵਿੱਚ ਵੀ ਕੁਝ ਸ਼ਰਾਰਤੀ ਅਨਸਰ ਅੱਗ ਲਾਉਣ ਤੋਂ ਬਾਜ਼ ਨਹੀਂ ਆ ਰਹੇ। ਹਿੰਦੂ ਨੇਤਾ ਦੀ ਮੌਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਲੱਡੂ ਵੰਡਣ ਦੀਆਂ ਕੁਝ ਖਬਰਾਂ ਸਾਹਮਣੇ ਆਈਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ ਪਰ ਪੰਜਾਬੀ ਬੁਲੇਟਨ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਇਹ ਕਿੱਥੋਂ ਦਾ ਹੈ ਪਰ ਵੀਡੀਓ ਦੀ ਕੰਟੈਂਟ ਭਾਵਨਾਵਾਂ ਨੂੰ ਭੜਕਾਉਣ ਵਾਲਾ ਹੈ। ਵੀਡੀਓ ‘ਚ ਅੰਮ੍ਰਿਤਸਰ ‘ਚ ਮਾਰੇ ਗਏ ਸ਼ਿਵ ਸੈਨਾ ਟਕਸਾਲੀ ਦੇ ਮੁਖੀ ਸੁਧੀਰ ਸੂਰੀ ਦੇ ਕਤਲ ‘ਤੇ ਜਸ਼ਨ ਮਨਾਉਂਦੇ ਹੋਏ ਇਕ ਵਿਅਕਤੀ ਲੱਡੂ ਵੰਡਦਾ ਹੋਇਆ ਵੀਡੀਓ ਬਣਾ ਰਿਹਾ ਹੈ।

ਸਥਾਨਕ ਬੱਸ ਸਟੈਂਡ ‘ਤੇ ਉਹ ਹੱਥਾਂ ‘ਚ ਲੱਡੂਆਂ ਦਾ ਡੱਬਾ ਲੈ ਕੇ ਲੋਕਾਂ ‘ਚ ਲੱਡੂ ਵੰਡ ਰਿਹਾ ਹੈ। ਲੱਡੂ ਵੰਡਦੇ ਹੋਏ ਉਹ ਲੋਕਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਇਹ ਨਹੀਂ ਪੁੱਛੋਗੇ ਕਿ ਕਿਸ ਖੁਸ਼ੀ ‘ਚ ਲੱਡੂ ਵੰਡੇ ਜਾ ਰਹੇ ਹਨ। ਇਸ ‘ਤੇ ਇਕ ਨੌਜਵਾਨ ਪੁੱਛਦਾ ਹੈ ਕਿ ਕਿਸ ਖੁਸ਼ੀ ਵਿਚ ਲੱਡੂ ਵੰਡੇ ਜਾ ਰਹੇ ਹਨ ਤਾਂ ਉਹ ਜਵਾਬ ਵਿੱਚ ਕਹਿੰਦਾ ਹੈ ਕਿ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਮਰ ਗਿਆ ਹੈ, ਉਸ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਹਨ।