ਜਲੰਧਰ, 16 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਵਿਚ ਮਤਰੇਏ ਪਿਓ ਨੇ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। 10 ਸਾਲ ਦੀ ਧੀ ਨੂੰ ਰੋਜ਼ ਡਰਾ-ਧਮਕਾ ਕੇ ਜਬਰ-ਜ਼ਨਾਹ ਕਰਦਾ ਸੀ। ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਛਿੱਤਰ-ਪਰੇਡ ਕੀਤੀ । ਪਤਨੀ ਨੇ ਗੰਭੀਰ ਇਲਜ਼ਾਮ ਲਗਾਉਂਦੇ ਕਿਹਾ ਕਿ ਮੇਰਾ ਪਤੀ ਮੈਨੂੰ ਵੀ 500 ਰੁਪਏ ਵਿਚ ਆਪਣੇ ਦੋਸਤਾਂ ਕੋਲ ਭੇਜਦਾ ਹੈ ਤੇ ਸ਼ਰਾਬ ਪੀਂਦਾ ਹੈ ਤੇ ਗਲਤ ਕੰਮ ਕਰਵਾਉਂਦਾ ਹੈ।

ਪਤਨੀ ਨੇ ਕਿਹਾ ਕਿ ਧੀ ਨੇ ਸਾਰੀ ਗੱਲ ਮੈਨੂੰ ਦੱਸੀ, ਜਿਸ ਤੋਂ ਬਾਅਦ ਭੇਤ ਖੁੱਲ੍ਹਿਆ। ਨਾਬਾਲਿਗ ਧੀ ਨੇ ਕਿਹਾ ਕਿ ਪਿਤਾ ਮੈਨੂੰ ਚਾਕੂ ਦੀ ਨੋਕ ਉਤੇ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਜਲੰਧਰ ਦੇ ਸੋਢਲ ਦੀ ਘਟਨਾ ਦੱਸੀ ਜਾ ਰਹੀ ਹੈ। 11 ਸਾਲ ਦੀ ਧੀ ਨਾਲ ਵੀ ਗਲਤ ਕੰਮ ਕਰਨ ਦੇ ਦੋਸ਼ ਲੱਗੇ ਹਨ। ਪਤਨੀ ਨੇ ਕਿਹਾ ਕਿ ਪਤੀ ਨਸ਼ੇ ਦਾ ਆਦੀ ਹੈ ਤੇ ਰੋਜ਼ ਕੁੱਟਮਾਰ ਵੀ ਕਰਦਾ ਸੀ।

ਵੇਖੋ ਵੀਡੀਓ  

https://www.facebook.com/punjabibulletinworld/videos/1127403124913573