ਲੁਧਿਆਣਾ ‘ਚ ਚੌਕੀਦਾਰ ਦੀ ਸ਼ਰਮਨਾਕ ਕਰਤੂਤ ! 15 ਸਾਲ ਦੇ ਮੰਦਬੁੱਧੀ ਬੱਚੇ ਨਾਲ ਕੀਤੀ ਬਦਫੈਲੀ
ਲੁਧਿਆਣਾ, 10 ਜਨਵਰੀ | ਚੰਡੀਗੜ੍ਹ ਰੋਡ, ਜਮਾਲਪੁਰ ਚੌਕ ਨੇੜੇ ਬਰੇਲ ਭਵਨ ਤੋਂ ਇੱਕ ਨਾਬਾਲਗ ਬੱਚੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਰੇਲ ਭਵਨ ਦਾ ਚੌਕੀਦਾਰ ਪਿਛਲੇ ਇੱਕ ਸਾਲ ਤੋਂ ਬੱਚੇ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਫਿਲਹਾਲ ਥਾਣਾ ਜਮਾਲਪੁਰ ਦੀ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਫਰਾਰ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਰੇਲ ਭਵਨ ਦੇ ਸੁਪਰਡੈਂਟ ਅਮਨਦੀਪ ਸਿੰਘ ਨੇ ਦੱਸਿਆ ਕਿ ਦਿਮਾਗੀ ਤੌਰ ’ਤੇ ਕਮਜ਼ੋਰ ਬੱਚੇ ਬਰੇਲ ਭਵਨ ਵਿਚ ਪੜ੍ਹਦੇ ਅਤੇ ਰਹਿੰਦੇ ਹਨ। ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਚੌਕੀਦਾਰ ਪ੍ਰਭਜੋਤ ਸਿੰਘ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚੇ ਨਾਲ ਗਲਤ ਕੰਮ ਕਰ ਰਿਹਾ ਹੈ। ਇਸ ਬੱਚੇ ਦੀ ਉਮਰ ਕਰੀਬ 15 ਸਾਲ ਹੈ। ਜਦੋਂ ਮੇਰੇ ਪੱਧਰ ‘ਤੇ ਜਾਂਚ ਕੀਤੀ ਗਈ ਤਾਂ ਮਾਮਲਾ ਸਹੀ ਪਾਇਆ ਗਿਆ। ਮੁਲਜ਼ਮ ਪ੍ਰਭਜੋਤ ਸਿੰਘ ਬੱਚੇ ਨਾਲ ਗੈਰ-ਕੁਦਰਤੀ ਸਰੀਰਕ ਸਬੰਧ ਬਣਾਉਂਦਾ ਸੀ।
24 ਨਵੰਬਰ 2024 ਦੀ ਰਾਤ ਨੂੰ ਵੀ ਦੋਸ਼ੀ ਪ੍ਰਭਜੋਤ ਸਿੰਘ ਨੇ ਉਸ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚੇ ਨਾਲ ਗਲਤ ਹਰਕਤਾਂ ਕੀਤੀਆਂ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਪ੍ਰਭਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਚੌਕੀਦਾਰ ਅਜੇ ਫਰਾਰ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)