ਹੁਸ਼ਿਆਰਪੁਰ | ਇਥੋਂ ਇਕ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਸੂਹਾ ਦੇ ਇਕ ਪਿੰਡ ’ਚ ਰਹਿੰਦੇ ਵਿਅਕਤੀ ਵਲੋਂ 7 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਮੁਲਜ਼ਮ ਦੀ ਪਛਾਣ ਦਿਨੇਸ਼ ਦੱਤ ਵਜੋਂ ਹੋਈ ਹੈ।
ਪੀੜਤਾ ਦੀ ਮਾਸੀ ਨੇ ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਭੈਣ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ 7 ਸਾਲ ਦੀ ਬੱਚੀ ਦਾ ਉਹ ਹੀ ਪਾਲਣ ਪੋਸ਼ਣ ਕਰਦੀ ਹੈ। ਉਸਦੇ ਜੀਜੇ ਦਾ ਦੋਸਤ ਦਿਨੇਸ਼ ਦਾ ਅਕਸਰ ਉਨ੍ਹਾਂ ਘਰ ਆਉਣਾ-ਜਾਣਾ ਸੀ ਤੇ ਕਈ ਵਾਰ ਦਿਨੇਸ਼ ਉਨ੍ਹਾਂ ਦੇ ਘਰ ਹੀ ਰਹਿੰਦਾ ਸੀ।
ਲੰਘੀ ਰਾਤ ਮੁਲਜ਼ਮ ਦਿਨੇਸ਼ ਉਨ੍ਹਾਂ ਦੇ ਘਰ ਰੁਕ ਗਿਆ ਤੇ ਰਾਤੀਂ ਬੱਚੀ ਨਾਲ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਸਵੇਰੇ ਸ਼ਰਮਨਾਕ ਘਟਨਾ ਦਾ ਪਤਾ ਲੱਗਣ ‘ਤੇ ਉਸ ਨੇ ਦਸੂਹਾ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਮੁਲਜ਼ਮ ਦਿਨੇਸ਼ ਵਿਆਹਿਆ ਹੋਇਆ ਹੈ ਤੇ ਇਕ ਬੱਚੇ ਦਾ ਬਾਪ ਹੈ।