ਮੁੰਬਈ | ਟੀ ਵੀ ਦੇ ਪਾਪੂਲਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਅਜੇ ਤੱਕ ਸਦਮੇ ‘ਚ ਹੈ। ਇਸ ਕਰਕੇ ਉਹ ਆਪਣੇ ਪ੍ਰੋਫੈਸ਼ਨਲ ਕਮਿਟਮੈਂਟਸ ਨੂੰ ਪੂਰਾ ਨਹੀਂ ਕਰ ਪਾ ਰਹੀ। ਫਿਲਮ ‘ਹੌਸਲਾ ਰੱਖ’ ਦੀ ਸ਼ੂਟਿੰਗ ਰੁਕੀ ਹੋਈ ਹੈ। ਪ੍ਰੋਡਿਊਸਰ ਦਾ ਕਹਿਣਾ ਹੈ ਕਿ ਸ਼ਹਿਨਾਜ਼ ਜਲਦ ਸ਼ੂਟਿੰਗ ਸ਼ੁਰੂ ਕਰੇਗੀ।

ਅਜਿਹੀ ਸਥਿਤੀ ‘ਚ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਸ਼ਹਿਨਾਜ਼ ਇਸ ਘਟਨਾ ਤੋਂ ਬਾਹਰ ਆਵੇਗੀ ਤੇ ਇਕ ਵਾਰ ਫਿਰ ਇੰਡਸਟਰੀ ‘ਚ ਐਕਟਿਵ ਹੋਵੇਗੀ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਸ਼ਹਿਨਾਜ਼ ਇਸ ਮਹੀਨੇ ਦੇ ਅੰਤ ਤੱਕ ਆਪਣੀ ਪੰਜਾਬੀ ਫਿਲਮ ਲਈ ਇਕ ਗਾਣੇ ਦੀ ਸ਼ੂਟਿੰਗ ਕਰ ਸਕਦੀ ਹੈ।

ਟਾਈਮਜ਼ ਆਫ਼ ਇੰਡੀਆ ਵਿੱਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਸ਼ਹਿਨਾਜ਼ ਦਿਲਜੀਤ ਦੋਸਾਂਝ ਨਾਲ ਇਕ ਪੰਜਾਬੀ ਫ਼ਿਲਮ ਕਰ ਰਹੀ ਹੈ। ਇਸ ਫਿਲਮ ਦਾ ਇਕ ਪ੍ਰਮੋਸ਼ਨਲ ਗੀਤ 15 ਸਤੰਬਰ ਨੂੰ ਸ਼ੂਟ ਕੀਤਾ ਜਾਣਾ ਸੀ ਪਰ ਸਿਧਾਰਥ ਦੀ ਮੌਤ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।

ਅਜਿਹੀ ਸਥਿਤੀ ਵਿੱਚ ਨਿਰਮਾਤਾ ਉਮੀਦ ਕਰ ਰਹੇ ਹਨ ਕਿ ਇਸ ਮਹੀਨੇ ਦੇ ਅੰਤ ਤੱਕ ਸ਼ਹਿਨਾਜ਼ ਇਕ ਵਾਰ ਫਿਰ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ। ਫਿਲਮ ਦੇ ਨਿਰਮਾਤਾ ਦਿਲਜੀਤ ਥਿੰਦ ਨੇ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ਼ਹਿਨਾਜ਼ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ।