<p>ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ&comma; ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਦੇ ਸਨਮਾਨ ਵਜੋਂ ਉਨ੍ਹਾਂ ਦੇ ਸੁਪਨਿਆਂ ਦਾ &OpenCurlyQuote;ਰੰਗਲਾ ਪੰਜਾਬ’ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਇੱਥੇ ਇਤਿਹਾਸਕ ਕੌਮੀ ਸ਼ਹੀਦ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਅਤੇ 24&period;99 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ।<&sol;p>&NewLine;<p>ਦੇਸ਼ ਦੇ ਮਹਾਨ ਇਨਕਲਾਬੀਆਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੌਕਾ ਸਿਰਫ਼ ਉਨ੍ਹਾਂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਨਹੀਂ&comma; ਸਗੋਂ ਉਨ੍ਹਾਂ ਦੇ ਆਦਰਸ਼ਾਂ ਅਤੇ ਬੇਇਨਸਾਫ਼ੀ ਵਿਰੁੱਧ ਆਢਾ ਲੈਣ ਵਾਲੇ ਦ੍ਰਿੜ ਇਰਾਦਿਆਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਹੈ। ਉਨ੍ਹਾਂ ਨੇ ਸ਼ਹੀਦਾਂ ਦੀ ਮਹਾਨ ਸੋਚ ਅਨੁਸਾਰ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ ਅਤੇ ਨਾਲ ਹੀ ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਹਾਲੇ ਤੱਕ ਭਾਰਤ ਰਤਨ &lpar;ਸਭ ਤੋਂ ਉੱਚੇ ਸਨਮਾਨ&rpar; ਨਾ ਦਿੱਤੇ ਜਾਣ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਜੇਕਰ ਦੇਸ਼ ਦੀ ਵਾਗਡੋਰ ਅਜਿਹੇ ਦਲੇਰ&comma; ਨੌਜਵਾਨਾਂ ਦੇ ਹੱਥ ਹੁੰਦੀ ਤਾਂ ਭਾਰਤ ਦਾ ਚਿਹਰਾ-ਮੋਹਰਾ ਹੋਰ ਹੀ ਹੁੰਦਾ।<&sol;p>&NewLine;<p>ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma;&OpenCurlyDoubleQuote;ਇਸ ਦੇਸ਼ ਦੇ ਲਾਲਚੀ ਤੇ ਸਵਾਰਥੀ ਆਗੂਆਂ ਨੇ ਜਿਉਂਦੇ ਜੀਅ ਆਪਣੇ ਨਾਵਾਂ ’ਤੇ ਸਟੇਡੀਅਮ ਬਣਾਏ ਹਨ&comma; ਪਰ ਸ਼ਹੀਦ ਭਗਤ ਸਿੰਘ&comma; ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਰਗੇ ਸੱਚੇ ਸ਼ਹੀਦਾਂ ਨੂੰ ਸਨਮਾਨਿਤ ਕਰਨ ਲਈ ਹਾਲੇ ਤੱਕ ਕੋਈ ਵੀ ਮੂਹਰੇ ਨਹੀਂ ਆਇਆ ।”<&sol;p>&NewLine;<p>ਮੁੱਖ ਮੰਤਰੀ ਨੇ ਕਿਹਾ&comma; &OpenCurlyDoubleQuote;ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਨੇ ਛੋਟੀ ਉਮਰ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ&comma; ਪਰ ਆਜ਼ਾਦੀ ਤੋਂ ਬਾਅਦ ਕੁਰਸੀ ਦੇ ਲੋਭੀਆਂ ਨੇ ਸੱਤਾ ’ਤੇ ਕਬਜ਼ਾ ਕਰ ਲਿਆ ਅਤੇ ਲਹੂ ਡੋਲ੍ਹ ਕੇ ਹਾਸਲ ਕੀਤੀ ਉਸ ਆਜ਼ਾਦੀ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ&comma; ਜਿਸ ਲਈ ਉਹ ਕਦੇ ਲੜੇ ਵੀ ਨਹੀਂ ।”<&sol;p>&NewLine;<p>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma;&OpenCurlyDoubleQuote;ਸ਼ਹੀਦ ਰਾਜਗੁਰੂ&comma; ਸ਼ਹੀਦ ਸੁਖਦੇਵ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਯਾਦ ਕਰਨ ਲਈ ਸਿਰਫ਼ ਫੁੱਲ ਹੀ ਰਹਿਗੇ&comma; ਜਦਕਿ ਹੋਰ ਲੋਕ ਆਜ਼ਾਦੀ ਦੀ ਵਿਰਾਸਤ ਦਾ ਝੂਠਾ ਦਾਅਵਾ ਕਰਕੇ ਮੋਹਰੀ ਬਣ ਗਏ&comma;।” ਮੁੱਖ ਮੰਤਰੀ ਨੇ ਕਿਹਾ&comma; &OpenCurlyQuote;&OpenCurlyQuote;ਉਨ੍ਹਾਂ ਮਹਾਨ ਯੋਧਿਆਂ ਨੂੰ ਚੁੱਪ ਕਰਾਉਣ ਲਈ ਹੀ ਜਲਦੀ ਫਾਂਸੀ ਦੇ ਦਿੱਤੀ ਗਈ ਸੀ ਕਿਉਂਕਿ ਲੋਕ ਉਨ੍ਹਾਂ ਦੇ ਬੇਖੌਫ਼ ਵਿਚਾਰਾਂ ਪਿੱਛੇ ਇਕੱਠੇ ਹੋਣ ਲੱਗ ਪਏ ਸਨ।”’’<&sol;p>&NewLine;<p>ਮਹਿੰਗੇ ਮੁੱਲ ਮਿਲੀ ਆਜ਼ਾਦੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ&comma; &OpenCurlyDoubleQuote;ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਸਾਡੀ ਆਜ਼ਾਦੀ ਕਿੰਨੀ ਮਹਿੰਗੀ ਹੋਵੇਗੀ&comma; ਵੰਡ ਦੌਰਾਨ ਲਗਭਗ 10 ਲੱਖ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ ਲੱਖਾਂ ਲੋਕਾਂ ਨੂੰ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ।” ਉਨ੍ਹਾਂ ਅੱਗੇ ਕਿਹਾ&comma; &OpenCurlyDoubleQuote;ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ&comma; ਪਰ ਸੱਤਾਧਾਰੀ ਇਸ ਦਰਦ ਨੂੰ ਸਮਝਣ ਵਿੱਚ ਅਸਫਲ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ’ਤੇ ਬਣਿਆ ਇੱਕ ਤਿਆਰ-ਬਰ-ਤਿਆਰ ਮੁਲਕ ਵਿਰਾਸਤ ਵਿੱਚ ਮਿਲ ਗਿਆ।”<&sol;p>&NewLine;<p>ਮੁੱਖ ਮੰਤਰੀ ਨੇ ਕਿਹਾ&comma; &OpenCurlyDoubleQuote;ਕੁਝ ਨਾਸ਼ੁਕਰੇ ਨੇਤਾ ਹੁਣ ਦਾਅਵਾ ਕਰਦੇ ਹਨ ਕਿ ਭਾਰਤ ਨੂੰ ਸੱਚੀ ਆਜ਼ਾਦੀ ਸਿਰਫ਼ 2014 ਵਿੱਚ ਮਿਲੀ ਹੈ&comma; ਜੋ ਕਿ ਸਾਡੇ ਸ਼ਹੀਦਾਂ ਦਾ ਘੋਰ ਅਪਮਾਨ ਹੈ&comma;।” ਉਨ੍ਹਾਂ ਕਿਹਾ&comma; &OpenCurlyDoubleQuote;ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੁਝ ਲੋਕ ਸ਼ਹੀਦ ਭਗਤ ਸਿੰਘ ਨੂੰ ਸਿਰਫ਼ ਇੱਕ &OpenCurlyQuote;ਸਮਾਜ ਸੇਵਕ’ ਵਜੋਂ ਪੇਸ਼ ਕਰਦੇ ਹਨ&comma; ਸ਼ਹੀਦ ਨਹੀਂ ਮੰਨਦੇ। ਅਜਿਹੇ ਸਰਟੀਫਿਕੇਟ ਦੇਣ ਵਾਲੇ ਇਹ ਲੋਕ ਕੌਣ ਹਨ&quest;”<&sol;p>&NewLine;<p>ਲੋਕਾਂ ਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਕਿਹਾ&comma; &OpenCurlyDoubleQuote;ਅੱਜ ਦਾ ਦਿਨ ਇਨ੍ਹਾਂ ਮਹਾਨ ਨਾਇਕਾਂ ਨੂੰ ਯਾਦ ਕਰਨ&comma; ਉਨ੍ਹਾਂ ਦੀਆਂ ਮਹਾਨ ਕਹਾਣੀਆਂ ਨੂੰ ਪੜ੍ਹਨ&comma; ਸੁਣਨ ਦਾ ਹੈ&comma; ਜੋ ਰਹਿੰਦੀ ਦੁਨੀਆਂ ਦੱਕ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।”<&sol;p>&NewLine;<p>ਮੁੱਖ ਮੰਤਰੀ ਨੇ ਦੁਹਰਾਇਆ ਕਿ ਰਾਜਨੀਤਿਕ ਤਰਜੀਹਾਂ ਲੰਬੇ ਸਮੇਂ ਤੋਂ ਗਲਤ ਰਹੀਆਂ ਹਨ। ਉਨ੍ਹਾਂ ਕਿਹਾ&comma; &OpenCurlyDoubleQuote; ਸਿਆਸੀ ਆਗੂਆਂ ਨੇ ਖੁਦ ਦੇ ਬੁੱਤ ਲਗਾਏ ਅਤੇ ਜਿਉਂਦੇ ਜੀਅ ਆਪਣੇ ਨਾਮ ’ਤੇ ਸਟੇਡੀਅਮ ਬਣਵਾ ਲਏ&comma; ਪਰ ਸ਼ਹੀਦ ਭਗਤ ਸਿੰਘ&comma; ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਰਗੇ ਸ਼ਹੀਦਾਂ ਦਾ ਸਨਮਾਨ ਕਰਨ ਬਾਰੇ ਕਿਸੇ ਨੂੰ ਖ਼ਬਰ ਨਹੀਂ।<&sol;p>&NewLine;<p>ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਾਨੂੰ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ &OpenCurlyQuote;ਤੇ ਰੱਖਣ ਲਈ ਵੀ ਸੰਘਰਸ਼ ਕਰਨਾ ਪਿਆ ਕਿਉਂਕਿ ਕੇਂਦਰ ਵੱਲੋਂ ਵਾਰ-ਵਾਰ ਸਾਡੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ&comma; ਪਰ ਅੰਤ ਵਿੱਚ ਸਾਡੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਅਸੀਂ ਇਸ ਦਾ ਨਾਮ ਉਨ੍ਹਾਂ ਦੇ ਸਨਮਾਨ ਵਿੱਚ ਰੱਖਣ ਵਿੱਚ ਕਾਮਯਾਬ ਹੋਏ।<&sol;p>&NewLine;<p>ਹੋਰ ਕਦਮਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ &OpenCurlyQuote;ਤੇ ਰੱਖਿਆ ਜਾ ਰਿਹਾ ਹੈ&comma; ਜਿਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਆਪਣਾ ਗੁਰੂ ਮੰਨਦੇ ਸਨ।<&sol;p>&NewLine;<p>ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ 1952 ਦੀਆਂ ਪਹਿਲੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣ ਜਾਂਦੇ&comma; ਤਾਂ ਅੱਜ ਦੇਸ਼ ਦਾ ਨਕਸ਼ਾ ਪੂਰੀ ਤਰ੍ਹਾਂ ਵੱਖਰਾ ਹੋਣਾ ਸੀ। ਅੱਜ ਨੇਪਾਲ ਵਿੱਚ ਇੱਕ 35 ਸਾਲਾ ਨੌਜਵਾਨ ਪ੍ਰਧਾਨ ਮੰਤਰੀ ਬਣ ਗਿਆ ਹੈ। ਜੇਕਰ ਇੱਥੇ ਵੀ ਨੌਜਵਾਨਾਂ ਨੂੰ ਅਗਵਾਈ ਸੌਂਪੀ ਜਾਂਦੀ ਤਾਂ ਭਾਰਤ ਦੁਨੀਆ ਭਰ ਵਿੱਚ ਮੋਹਰੀ ਦੇਸ਼ ਵਜੋਂ ਉਭਰਦਾ।<&sol;p>&NewLine;<p>ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਦਾ ਸਿਲਸਿਲਾ ਰਸਮੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕ ਸ਼ਹੀਦ ਭਗਤ ਸਿੰਘ ਨੂੰ ਸਿਰਫ਼ ਉਨ੍ਹਾਂ ਦੇ ਜਨਮ ਜਾਂ ਸ਼ਹੀਦੀ ਵਰ੍ਹੇਗੰਢ ’ਤੇ ਯਾਦ ਕਰਦੇ ਹਨ&comma; ਪਰ ਉਹ ਸਿਰਫ਼ ਇੱਕ ਪਰਿਵਾਰ ਨਾਲ ਨਹੀਂ&comma; ਸਗੋਂ ਸਾਡੇ ਸਾਰਿਆਂ ਨਾਲ ਸਬੰਧਤ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰੀਏ&comma; ਤਾਂ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ।”<&sol;p>&NewLine;<p>ਉਨ੍ਹਾਂ ਅੱਗੇ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਸਾਡੇ ਮਹਾਨ ਗੁਰੂਆਂ ਨੇ ਹਮੇਸ਼ਾ ਸਾਨੂੰ ਬੇਇਨਸਾਫ਼ੀ ਅਤੇ ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣਾ ਸਿਖਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਅਸੀਂ ਇਨ੍ਹਾਂ ਕੁਰਬਾਨੀਆਂ ਨੂੰ ਭੁੱਲ ਰਹੇ ਹਾਂ। ਅਸੀਂ ਪ੍ਰੀਖਿਆਵਾਂ ਲਈ ਤੱਥਾਂ ਨੂੰ ਯਾਦ ਰੱਖਦੇ ਹਾਂ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਵਿੱਚ ਨਾਕਾਮ ਰਹੇ ਹਾਂ।<&sol;p>&NewLine;<p>ਇਸ ਸ਼ਹੀਦ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਨਿੱਜੀ ਜ਼ਿੰਦਗੀ ਨਾਲੋਂ ਇਨਕਲਾਬ ਦਾ ਰਸਤਾ ਚੁਣਿਆ ਅਤੇ ਆਪਣੀ ਮੰਗਣੀ ਵਾਲੇ ਵਾਲੇ ਦਿਨ ਵੀ ਘਰੋਂ ਬਾਹਰ ਗਏ।<&sol;p>&NewLine;<p>ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਲੋਕ ਵਾਹਨਾਂ ’ਤੇ ਉਨ੍ਹਾਂ ਦੀ ਤਸਵੀਰ ਲਾ ਕੇ ਕਹਿੰਦੇ ਹਨ ਕਿ ਉਹ ਵਾਪਸ ਆ ਜਾਣਗੇ।<&sol;p>&NewLine;<p>ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ ਕਰਨ ਦੀ ਬਜਾਏ&comma; ਸਾਨੂੰ ਉਨ੍ਹਾਂ ਦੇ ਦਿਖਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।<&sol;p>&NewLine;<p>ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਬੰਬਾਂ ਅਤੇ ਹਥਿਆਰਾਂ ਦੀ ਲੋੜ ਨਹੀਂ ਹੈ। ਵੋਟ ਦੀ ਸ਼ਕਤੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਹੀ ਆਗੂਆਂ ਦੀ ਚੋਣ ਕਰਕੇ ਲੋਕ ਅਸਲ ਮਾਇਨੇ &OpenCurlyQuote;ਚ ਤਬਦੀਲੀ ਲਿਆ ਸਕਦੇ ਹਨ।<&sol;p>&NewLine;<p>ਲੋਕਾਂ ਨੂੰ ਪ੍ਰਣ ਲੈਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ&comma; &OpenCurlyDoubleQuote;ਆਓ ਅਸੀਂ ਸ਼ਹੀਦਾਂ ਦੇ ਰਸਤੇ ’ਤੇ ਚੱਲਣ ਅਤੇ ਆਪਣੇ ਹੱਥਾਂ ਨਾਲ ਆਪਣੇ ਪੰਜਾਬ ਦਾ ਨਿਰਮਾਣ ਕਰਨ ਦਾ ਸੰਕਲਪ ਕਰੀਏ।”ਉਨ੍ਹਾਂ ਅੱਗੇ ਕਿਹਾ ਕਿ ਹੁਸੈਨੀਵਾਲਾ ਦੀ ਇਹ ਪਵਿੱਤਰ ਧਰਤੀ&comma; ਜਿੱਥੇ ਸ਼ਹੀਦ ਭਗਤ ਸਿੰਘ&comma; ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆਂ ਮ੍ਰਿਤਕ ਦੇਹਾਂ ਦਾ ਅੰਗਰੇਜ਼ਾਂ ਦੁਆਰਾ ਅੰਤਿਮ ਸੰਸਕਾਰ ਕੀਤਾ ਗਿਆ ਸੀ&comma; ਪੀੜ੍ਹੀਆਂ ਨੂੰ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ।<&sol;p>&NewLine;<p>ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਸ ਪਵਿੱਤਰ ਧਰਤੀ ’ਤੇ ਆ ਕੇ ਦੇਸ਼ ਦੀ ਆਜ਼ਾਦੀ ਲਈ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਦੇਣ ਵਾਲੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ ਅਤੇ ਦੇਸ਼ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।<&sol;p>&NewLine;<p>ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੇ ਅਣਗਿਣਤ ਨੌਜਵਾਨਾਂ ਨੂੰ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਨਿਰਸਵਾਰਥ ਦੇਸ਼ ਦੀ ਸੇਵਾ ਕਰਨ ਲਈ ਲੱਖਾਂ ਲੋਕਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਨੌਜਵਾਨਾਂ ਨੂੰ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਭਾਰਤ ਬਣਾਉਣ ਲਈ ਉਨ੍ਹਾਂ ਦੇ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ।<&sol;p>&NewLine;<p>ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ 24&period;99 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਸਾਡੇ ਮਹਾਨ ਸ਼ਹੀਦਾਂ ਦਾ ਸਨਮਾਨ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਹੁਸੈਨੀਵਾਲਾ ਵਿਖੇ ਵਿਰਾਸਤੀ ਖੇਤਰ ਨੂੰ ਵਿਕਸਤ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਵੀ ਹੈ।<&sol;p>&NewLine;<p>ਇਸ ਪ੍ਰੋਜੈਕਟ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ਵਿੱਚ ਇੱਕ ਸ਼ਾਨਦਾਰ ਵਿਰਾਸਤੀ ਪ੍ਰਵੇਸ਼ ਦੁਆਰ&comma; ਸ਼ਹੀਦਾਂ ਦੇ ਜੀਵਨ ਨੂੰ ਸਮਰਪਿਤ ਗਲਿਆਰਾ&comma; ਕੰਧ ਚਿੱਤਰਕਾਰੀ&comma; ਪਾਰਕਾਂ ਅਤੇ ਯਾਦਗਾਰੀ ਖੇਤਰਾਂ ਦਾ ਸੁੰਦਰੀਕਰਨ ਅਤੇ ਲੈਂਡਸਕੇਪਿੰਗ ਸ਼ਾਮਲ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿੱਚ ਇਤਿਹਾਸਕ ਘਟਨਾਵਾਂ ਨਾਲ ਸਬੰਧਤ ਵਿਸ਼ਾਗਤ ਚਿੱਤਰ&comma; ਪੁਰਾਣੇ ਪੁਲ ’ਤੇ 3-ਡੀ ਮੈਪਿੰਗ ਸ਼ੋਅ&comma; ਇੱਕ ਸੰਗੀਤਕ ਫੁਹਾਰਾ&comma; ਬੱਚਿਆਂ ਲਈ ਖੇਡਣ ਦਾ ਖੇਤਰ&comma; ਬਜ਼ੁਰਗ ਨਾਗਰਿਕਾਂ ਲਈ ਆਰਾਮਦਾਇਕ ਸਥਾਨ&comma; ਇੱਕ ਆਨ-ਗਰਿੱਡ ਸੋਲਰ ਪਾਵਰ ਪਲਾਂਟ ਅਤੇ ਸਾਫ਼ ਪੀਣ ਵਾਲੇ ਪਾਣੀ ਲਈ ਇੱਕ ਆਰਓ ਪਲਾਂਟ ਲਗਾਉਣਾ ਵੀ ਸ਼ਾਮਲ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;