weather | ਪਹਾੜਾਂ ਵਿਚ ਬਰਫ਼ਬਾਰੀ ਤੇ ਤੇਜ਼ ਹਵਾਵਾਂ ਨੇ ਮੈਦਾਨੀ ਇਲਾਕਿਆਂ ਵਿਚ ਠੰਡ ਇਕਦਮ ਵਧਾ ਦਿੱਤੀ ਹੈ। ਹੱਢ ਚੀਰਵੀਂ ਠੰਡ ਨੇ ਲੋਕਾਂ ਦਾ ਘਰੋਂ ਨਿਕਲਣਾ ਔਖਾ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅਗਲੇ ਦੋ ਦਿਨ ਕੋਲਡ ਡੇ ਦੀ ਸਥਿਤੀ ਬਣ ਸਕਦੀ ਹੈ। ਇਸ ਸਥਿਤੀ ਵਿਚ ਦਿਨ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਜਾਂਦਾ ਹੈ। ਸੂਬੇ ਵਿਚ ਗੁਰਦਾਸਪੁਰ ਸਭ ਤੋਂ ਠੰਡਾ ਰਿਹਾ।

ਇਥੇ ਘੱਟੋ-ਘੱਟ ਤਾਪਮਾਨ 5.0 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਬਠਿੰਡਾ ਵਿਚ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ। ਅੰਮ੍ਰਿਤਸਰ ਵਿਚ 100 ਮੀਟਰ, ਲੁਧਿਆਣਾ ਵਿਚ 20 ਮੀਟਰ, ਪਟਿਆਲਾ ਵਿਚ 40 ਮੀਟਰ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ਵਿਚ 300 ਮੀਟਰ, ਅੰਬਾਲਾ ਵਿਚ 150 ਮੀਟਰ ਤੇ ਕਰਨਾਲ ਵਿਚ 50 ਤੋਂ 200 ਮੀਟਰ ਵਿਚ ਰਹੀ। ਗੁਰਦਾਸਪੁਰ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 8.4 ਡਿਗਰੀ, ਲੁਧਿਆਣਾ ਵਿਚ 8.0 ਡਿਗਰੀ, ਪਟਿਆਲਾ ਵਿਚ 8.2 ਡਿਗਰੀ, ਪਠਾਨਕੋਟ ਵਿਚ 8.5, ਬਠਿੰਡਾ ਵਿਚ 5.8 ਤੇ ਜਲੰਧਰ ਵਿਚ 8.6 ਡਿਗਰੀ ਦਰਜ ਕੀਤਾ ਗਿਆ।