ਤਰਨਤਾਰਨ | ਤਰਨਤਾਰਨ ਦੇ ਚੇਲਾ ਕਲੋਨੀ ਨਜ਼ਦੀਕ ‘ਚ ਉਸ ਸਮੇਂ ਹਫਰਾ-ਤਫਰੀ ਮਚ ਗਈ ਜਦੋਂ ਬੱਚਿਆਂ ਨਾਲ ਭਰੀ ਸਕੂਲ ਬੱਸ ਖੇਤਾਂ ਵਿੱਚ ਪਲਟ ਗਈ। ਖੇਤਾਂ ‘ਚ ਪਲਟੀ ਸਕੂਲ ਬਸ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਭਿੱਖੀਵਿੰਡ ਦੀ ਦੱਸੀ ਜਾ ਰਹੀ ਹੈ ।

ਸਕੂਲ ਬੱਸ ‘ਚ ਕਰੀਬ 25-30 ਬੱਚੇ ਸਵਾਰ ਸਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਆਸ-ਪਾਸ ਦੇ ਲੋਕਾਂ ਨੇ ਤੇ ਹੋਰ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਬੱਸ ‘ਚੋਂ ਬੱਚਿਆਂ ਨੂੰ ਬਾਹਰ ਕੱਢਿਆ।

ਖੁਸ਼ਕਿਸਮਤੀ ਇਹ ਰਹੀ ਕਿ ਇਸ ਬੱਸ ਹਾਦਸੇ ‘ਚ ਕੋਈ ਬੱਚਾ ਜਖਮੀ ਨਹੀਂ ਹੋਇਆ। ਜਿਕਰਯੋਗ ਹੈ ਕਿ ਜਦ ਇਸ ਮਾਮਲੇ ਸੰਬੰਧੀ ਸਕੂਲ ਬਸ ਦੇ ਡਰਾਇਵਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਡਰਾਇਵਰ ਮੌਕੇ ਤੋਂ ਹੀ ਭੱਜ ਗਿਆ।

ਜੇਕਰ ਇਸ ਪਲਟੀ ਸਕੂਲ ਵੈਨ ਸੰਬੰਧੀ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਹ ਵੀ ਬਸ ਮਾਮਲੇ ‘ਚ ਆਪਣਾ ਪੱਲਾ ਝਾੜਦੇ ਨਜ਼ਰ ਆਏ ਤੇ ਉਲਟਾ ਮੀਡੀਆ ਕਰਮੀ ਨੂੰ ਕਾਲੇ ਨਾ ਪੈਣ ਦੀ ਗੱਲ ਕਹੀ।

ਖੇਤਾਂ ‘ਚ ਪਲਟੀ ਸਕੂਲ ਬੱਸ ਦੀ ਇਸ਼ੋਰੇਸ਼, ਫਿਟਨੈਸ ਤੇ ਟੈਕਸ ਦੀ ਮਿਆਦ ਲੰਘ ਚੁੱਕੀ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਹੀ ਇਲਾਕੇ ਦੇ ਸਕੂਲ ਸੇਫ ਵਾਹਨ ਪੋਕਸੀ ਦੀਆਂ ਸ਼ਰੇਆਮ ਧੱਜੀਆ ਉਡਾ ਰਹੇ ਹਨ ।