ਬੈਂਕਿੰਗ ਸੈਕਟਰ ਵਿੱਚ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਅਪ੍ਰੈਂਟਿਸ ਭਰਤੀ 2021 (apprentice recruitment) ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਕੁਲ 6100 ਅਸਾਮੀਆਂ ਦੀ ਭਰਤੀ ਕੀਤੀ ਜਾਏਗੀ। ਐੱਸਬੀਆਈ ਅਪ੍ਰੈਂਟਿਸ ਭਰਤੀ 2021 ਲਈ ਅਰਜ਼ੀ ਪ੍ਰਕਿਰਿਆ 6 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।
ਉਮੀਦਵਾਰ ਐੱਸਬੀਆਈ ਦੀ ਵੈੱਬਸਾਈਟ https://bank.sbi/web/careers, https://www.sbi.co.in/ Career ਜਾਂ ਨੈਸ਼ਨਲ ਅਪ੍ਰੈਂਟਿਸਸ਼ਿਪ ਪੋਰਟਲ ਵੈੱਬਸਾਈਟ https://apprenticeshipindia.org/ ਉਤੇ ਜਾ ਕੇ ਬਿਨੈ ਕਰ ਸਕਦੇ ਹਨ।
ਅਪ੍ਰੈਂਟਿਸ ਲਈ ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੁਆਰਾ ਕੀਤੀ ਜਾਏਗੀ। ਇਹ ਅਗਸਤ ਵਿੱਚ ਆਯੋਜਿਤ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਨੂੰ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਹੋਣਾ ਚਾਹੀਦਾ ਹੈ।
ਉਮਰ ਹੱਦ – ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਦਾ ਜਨਮ 1 ਨਵੰਬਰ 1992 ਤੋਂ 31 ਅਕਤੂਬਰ 2020 ਦੇ ਵਿਚਕਾਰ ਹੋਣਾ ਚਾਹੀਦਾ ਹੈ।
ਨੌਕਰੀ ਦੇ ਵੇਰਵੇ
- ਗੁਜਰਾਤ – 800
- ਆਂਧਰਾ ਪ੍ਰਦੇਸ਼ – 100
- ਕਰਨਾਟਕ – 200
- ਮੱਧ ਪ੍ਰਦੇਸ਼ – 75
- ਛੱਤੀਸਗੜ੍ਹ – 75
- ਪੱਛਮੀ ਬੰਗਾਲ – 715
- ਸਿੱਕਮ – 25
- ਅੰਡੇਮਾਨ ਅਤੇ ਨਿਕੋਬਾਰ – 10
- ਹਿਮਾਚਲ ਪ੍ਰਦੇਸ਼ – 200
- ਯੂਟੀ ਚੰਡੀਗੜ੍ਹ – 25
- ਜੰਮੂ ਅਤੇ ਕਸ਼ਮੀਰ – 100
- ਲੱਦਾਖ – 10
- ਹਰਿਆਣਾ – 150
- ਪੰਜਾਬ – 365
- ਤਾਮਿਲਨਾਡੂ – 90
- ਪੋਂਡੀਚੇਰੀ – 10
- ਉਤਰਾਖੰਡ – 125
- ਤੇਲੰਗਾਨਾ – 125
- ਰਾਜਸਥਾਨ – 650
- ਕੇਰਲ – 75
- ਉੱਤਰ ਪ੍ਰਦੇਸ਼ -875
- ਮਹਾਰਾਸ਼ਟਰ – 375
- ਗੋਆ – 50
- ਅਰੁਣਾਚਲ ਪ੍ਰਦੇਸ਼ – 20
- ਅਸਾਮ – 250
- ਮਨੀਪੁਰ – 20
- ਮੇਘਾਲਿਆ – 50
- ਮਿਜੋਰਮ – 20
- ਨਾਗਾਲੈਂਡ – 20
- ਤ੍ਰਿਪੁਰਾ – 20
- ਬਿਹਾਰ – 50
- ਝਾਰਖੰਡ – 25
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)