ਦਿੱਲੀ. ਦਿੱਲੀ ਵਿਧਾਨਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਜੋਰਾਂ ਤੇ ਹੈ। ਦਿੱਲੀ ਵਿੱਚ ਚੋਣ ਮੈਦਾਨ ਵਿੱਚ ਸਾਰੇ ਰਾਜਨੀਤਿਕ ਦਲ ਜਨਤਾ ਨੂੰ ਆਪਣੇ ਹੱਕ ਵਿੱਚ ਕਰਨ ਲਈ ਪੂਰਾ ਜੋਰ ਲਗਾ ਰਹੇ ਹਨ। ਰਾਜਨੀਤਿਕ ਦਲਾਂ ਦੇ ਸਟਾਰ ਪ੍ਰਚਾਰਕ ਵੀ ਰੈਲੀਆਂ ਅਤੇ ਜਨ ਸਭਾਵਾਂ ਕਰਕੇ ਲੋਕਾਂ ਨੂੰ ਆਪਣੇ ਵੱਲ ਕਰ ਰਹੇ ਹਨ। ਹਰਿਆਣਾ ਦੀ ਮਸ਼ਹੂਰ ਸਿੰਗਰ ਅਤੇ ਡਾਂਸਰ ਸਪਨਾ ਚੌਧਰੀ ਵੀ ਆਪਣਾ ਪਾਰਟੀ ਭਾਜਪਾ ਦੇ ਲਈ ਚੋਣ ਪ੍ਰਚਾਰ ਕਰਨ ਲਈ ਦਿੱਲੀ ਦੇ ਢੋਂਡੀ ਵਿਧਾਨਸਭਾ ਖੇਤਰ ਵਿੱਚ ਪਾਰਟੀ ਉਮੀਦਵਾਰ ਦੇ ਲਈ ਲੋਕਾਂ ਤੋਂ ਵੋਟਾਂ ਮੰਗਣ ਪਹੁੰਚੀ। ਉਹਨਾਂ ਦਾ ਇੱਕ ਵੀਡਿਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡਿਉ ਵਿੱਚ ਸਪਨਾ ਚੌਧਰੀ ਮੰਚ ਤੇ ਭਾਜਪਾ ਨੇਤਾਵਾਂ ਦੇ ਨਾਲ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਉਮੀਦਵਾਰ ਲਈ ਵੋਟਾਂ ਦੀ ਮੰਗ ਕਰ ਰਹੀ ਹੈ। ਸਪਨਾ ਚੌਧਰੀ ਕਹਿ ਰਹੀ ਹੈ ਕਿ ਭਾਜਪਾ ਨੰਬਰ ਇੱਕ ਪਾਰਟੀ ਹੈ। ਉਹ ਲੋਕਾਂ ਤੋਂ ਪੁੱਛਦੀ ਹੈ ਕਿ ਇਸ ਵਾਰ ਵੋਟ ਕਿਸ ਨੂੰ ਪਾਉਣੀ ਹੈ ? ਸਪਨਾ ਚੌਧਰੀ ਦੇ ਇਸ ਸਵਾਲ ਦੇ ਜਵਾਬ ਵਿੱਚ ਭੀੜ ਵਿੱਚੋਂ ਕਈ ਲੋਕ ਜਵਾਬ ਦਿੰਦੇ ਹਨ- ਕੇਜਰੀਵਾਲ ਨੂੰ। ਲੋਕਾਂ ਦਾ ਜ਼ਵਾਬ ਸੁਣ ਕੇ ਸਪਨਾ ਲੋਕਾ ਨੂੰ ਦੋਬਾਰਾ ਪੁੱਛਦੀ ਹੈ ਕਿ ਕਿਸ ਨੂੰ ਵੋਟ ਪਾਉਣੀ ਹੈ ਤਾਂ ਦੋਬਾਰਾ ਭੀੜ ਵਿੱਚੋਂ ਆਵਾਜ਼ ਆਉਂਦੀ ਹੈ- ਕੇਜਰੀਵਾਲ ਨੂੰ।

ਪੰਜਾਬੀ ਬੁਲੇਟਿਨ ਸੋਸ਼ਲ ਮੀਡਿਆ ਤੇ ਵਾਇਰਲ ਇਸ ਵੀਡਿਉ ਦੀ ਪੁਸ਼ਟੀ ਨਹੀਂ ਕਰਦਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।