ਮੁੰਬਈ | ਐਕਟਰ ਸਲਮਾਨ ਖਾਨ ਨੇ ਨਵੀਂ ਕਾਰ ਖਰੀਦੀ ਹੈ। ਸਲਮਾਨ ਦੀ ਇਹ ਨਵੀਂ ਕਾਰ ਬੁਲੇਟਪਰੂਫ਼ ਹੈ। ਪਿਛਲੇ ਕੁਝ ਸਮੇਂ ਤੋਂ ਸਲਮਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰਨ ਉਨ੍ਹਾਂ ਨੇ ਨਿਸਾਨ ਪੈਟਰੋਲ SUV ਨੂੰ ਆਪਣੇ ਕਾਫਲੇ ‘ਚ ਸ਼ਾਮਲ ਕੀਤਾ ਹੈ। ਇਹ ਇਕ ਬੁਲੇਟਪਰੂਫ ਵਾਹਨ ਹੈ, ਜੋ ਕਿ ਭਾਰਤ ਵਿਚ ਹੁਣ ਉਪਲਬੱਧ ਨਹੀਂ ਹੈ। ਗੱਡੀ ਦੀ ਕੀਮਤ ਬਾਰੇ ਵੀ ਕੋਈ ਨਿਸ਼ਚਿਤ ਰਕਮ ਨਹੀਂ ਹੈ। ਇਸ ਦੀ ਅੰਦਾਜ਼ਨ ਕੀਮਤ 80 ਲੱਖ ਰੁਪਏ ਦੱਸੀ ਹੈ। ਕਈ ਥਾਵਾਂ ‘ਤੇ ਗੱਡੀ ਦੀ ਕੀਮਤ 2 ਕਰੋੜ ਰੁਪਏ ਦੱਸੀ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਲਮਾਨ ਟੋਇਟਾ ਲੈਂਡ ਕਰੂਜ਼ਰ LC200 ਗੱਡੀ ਦਾ ਇਸਤੇਮਾਲ ਕਰ ਰਹੇ ਹਨ। ਇਹ ਵੀ ਬੁਲੇਟਪਰੂਫ ਕਾਰ ਹੈ, ਜਿਸ ਦੀ ਕੀਮਤ ਡੇਢ ਕਰੋੜ ਰੁਪਏ ਹੈ।
ਸਲਮਾਨ ਨੇ ਜਿਸ ਨਿਸਾਨ ਕਾਰ ਦਾ ਆਰਡਰ ਦਿੱਤਾ ਹੈ, ਉਹ ਭਾਰਤ ‘ਚ ਇੰਪੋਰਟ ਨਹੀਂ ਹੈ। ਇਸ ਨੂੰ ਪ੍ਰਾਈਵੇਟ ਇੰਪੋਰਟ ਦੇ ਤਹਿਤ ਆਰਡਰ ਕੀਤਾ ਗਿਆ ਹੈ। B6 ਜਾਂ B7 ਵਿੱਚ B ਦਾ ਅਰਥ ਬੈਲਿਸਟਿਕ ਸੁਰੱਖਿਆ ਹੈ। ਯਾਨੀ ਕੋਈ ਵੀ ਸਤ੍ਹਾ ਗੋਲੀਆਂ ਤੋਂ ਕਿੰਨੀ ਸੁਰੱਖਿਆ ਦੇ ਸਕਦੀ ਹੈ। ਬੈਲਿਸਟਿਕ ਸੁਰੱਖਿਆ ਦਾ ਪੱਧਰ ਜਿੰਨਾ ਉੱਚਾ ਹੋਵੇਗਾ, ਇਹ ਓਨਾ ਹੀ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਦੇ ਯੋਗ ਹੋਵੇਗਾ। B6 ਪੱਧਰ ਦੇ ਵਾਹਨ ਦੇ ਸ਼ੀਸ਼ੇ ਦੀ ਮੋਟਾਈ 41 MM ਹੈ। ਇਹ ਉੱਚ ਸ਼ਕਤੀ ਵਾਲੀਆਂ ਰਾਈਫਲਾਂ ਤੋਂ ਸੁਰੱਖਿਆ ਲਈ ਹੈ। ਜਦੋਂਕਿ B7 ਲੈਵਲ ਵਾਹਨ 78 MM ਮੋਟੇ ਸ਼ੀਸ਼ੇ ਦੇ ਨਾਲ ਆਉਂਦਾ ਹੈ, ਇਸ ਕੇਸ ਵਿਚ ਆਰਮਰ ਪਿਅਰਿੰਗ ਬੁਲੇਟ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।