ਜਲੰਧਰ . ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਮਾਣ ਹੈ ਕਿ ਉਹ ਉਸ ਪੀੜ੍ਹੀ ਦਾ ਹਿੱਸਾ ਰਹੇ ਜਿਸ ਨੇ ਭਾਰਤੀ ਹਾਕੀ ‘ਚ ਨਵੀਂ ਜਾਨ ਆਉਂਦੇ ਹੋਏ ਦੇਖੀ ਤੇ ਉਨ੍ਹਾਂ ਨੂੰ ਆਪਣੇ ਕਰੀਅਰ ‘ਚ ਇੱਕੋ ਇਕ ਮਲਾਲ ਇਹ ਹੈ ਕਿ ਉਹ ਦੇਸ਼ ਲਈ ਓਲੰਪਿਕ ਮੈਡਲ ਨਹੀਂ ਜਿੱਤ ਸਕੇ।

ਸਰਦਾਰ ਦਾ ਮੰਨਣਾ ਹੈ ਕਿ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਟੀਮ ਕੋਲ ਅਗਲੇ ਸਾਲ ਟੋਕੀਓ ‘ਚ ਚਾਰ ਦਹਾਕਿਆਂ ਦੀ ਉਡੀਕ ਨੂੰ ਖ਼ਤਮ ਕਰਨ ਦਾ ਚੰਗਾ ਮੌਕਾ ਹੈ। ਸਰਦਾਰ ਨੇ ਕਿਹਾ, ‘ਹਾਕੀ ‘ਚ ਮੇਰਾ ਸਫਰ ਸੰਤੋਸ਼ਜਨਕ ਰਿਹਾ ਕਿਉਂਕਿ ਮੈਂ ਅਜਿਹੇ ਯੁੱਗ ਦਾ ਹਿੱਸਾ ਸੀ ਜਿਸ ‘ਚ ਖੇਡ ‘ਚ ਨਵੀਂ ਜਾਨ ਆਈ। 2012 ‘ਚ ਲੰਡਨ ਓਲੰਪਿਕ ‘ਚ ਆਖਰੀ ਸਥਾਨ ‘ਤੇ ਰਹਿਣ ਤੋੋਂ ਬਾਅਦ 2018 ‘ਚ ਜਦੋਂ ਮੈਂ ਸੰਨਿਆਸ ਲਿਆ ਤਾਂ ਦੁਨੀਆ ਦੀ ਛੇਵੇਂ ਨੰਬਰ ਦੀ ਟੀਮ ਤਕ ਦਾ ਅਸੀਂ ਲੰਬਾ ਸਫ਼ਰ ਤੈਅ ਕੀਤਾ। ਹੁਣ ਮੌਜੂਦਾ ਟੀਮ ਦੀ ਰੈਂਕਿੰਗ ਚੰਗੀ ਹੈ ਜਿਸ ਨਾਲ ਪੱਕੇ ਤੌਰ ‘ਤੇ ਟੋਕੀਓ ਓਲੰਪਿਕ ਮੁਹਿੰਮ ਤੋਂ ਪਹਿਲਾਂ ਇਸ ਟੀਮ ਦਾ ਮਨੋਬਲ ਕਾਫੀ ਵਧੇਗਾ।’ ਓਲੰਪਿਕ ‘ਚ ਭਾਰਤੀ ਟੀਮ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ ਤੇ ਉਸ ਨੇ ਅੱਠ ਗੋਲਡ ਮੈਡਲਾਂ ਤੋਂ ਇਲਾਵਾ ਇਕ ਸਿਲਵਰ ਤੇ ਦੋ ਕਾਂਸੇ ਮੈਡਲ ਜਿੱਤੇ ਹਨ। ਭਾਰਤ ਨੇ ਹਾਲਾਂਕਿ ਖੇਡਾਂ ਦੇ ਮਹਾਕੁੰਭ ‘ਚ ਪਿਛਲੀ ਸਫਲਤਾ 40 ਸਾਲ ਪਹਿਲਾਂ 1980 ‘ਚ ਮਾਸਕੋ ਓਲੰਪਿਕ ‘ਚ ਹਾਸਲ ਕੀਤੀ ਸੀ ਜਦੋਂ ਉਸ ਨੇ ਆਪਣੇ ਅੱਠਵਾਂ ਤੇ ਆਖ਼ਰੀ ਗੋਲਡ ਮੈਡਲ ਜਿੱਤਿਆ ਸੀ।

ਸਰਦਾਰ ਨੇ ਕਿਹਾ ਕਿ 314 ਕੌਮਾਂਤਰੀ ਮੈਚ ਖੇਡਣ ਤੋਂ ਬਾਅਦ ਮੈਨੂੰ ਹਮੇਸ਼ਾ ਅਫਸੋਸ ਰਹੇਗਾ ਕਿ ਮੇਰੇ ਘਰ ‘ਚ ਓਲੰਪਿਕ ਮੈਡਲ ਨਹੀਂ ਹੈ ਪਰ ਪਿਛਲੇ ਸਾਲ ਇਸ ਟੀਮ ਨੂੰ ਲਗਾਤਾਰ ਮਜ਼ਬੂਤ ਹੁੰਦੇ ਹੋਏ ਦੇਖਣਾ ਤੇ ਇਸ ਸਾਲ ਐੱਫਆਈਐੱਚ ਹਾਕੀ ਪ੍ਰੋ ਲੀਗ ‘ਚ ਉਹ ਜਿਸ ਤਰ੍ਹਾਂ ਖੇਡੇ, ਮੈਨੂੰ ਉਮੀਦ ਹੈ ਕਿ ਉਹ ਓਲੰਪਿਕ ਮੈਡਲ ਜਿੱਤ ਸਕਦੇ ਹਨ। ਟੋਕੀਓ ‘ਚ ਪੱਕੇ ਤੌਰ ‘ਤੇ ਟੀਮ ਕੋਲ ਅਸਲੀ ਮੌਕਾ ਹੈ।

Super Sale

(950 ਰੁਪਏ ਵਾਲਾ ਇਹ ਬੈਗ ਖਰੀਦੋ ਸਿਰਫ 550 ਰੁਪਏ ਵਿੱਚ। ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ। ਕਾਲ ਕਰੋ – 9646-786-001)