ਮੁੰਬਈ। RSS ਮੁਖੀ ਮੋਹਨ ਭਗਵਤ ਨੇ ਕਿਹਾ ਕਿ ਜਾਤ-ਪਾਤ ਭਗਵਾਨ ਨੇ ਨਹੀਂ ਪੰਡਿਤਾਂ ਨੇ ਬਣਾਈ ਹੈ ਜੋ ਕਿ ਗਲਤ ਹੈ। ਭਗਵਾਨ ਦੇ ਲਈ ਅਸੀਂ ਸਾਰੇ ਇੱਕ ਹਾਂ। ਸਾਡੇ ਸਮਾਜ ਨੂੰ ਵੰਡ ਕੇ ਪਹਿਲਾਂ ਦੇਸ਼ ਵਿੱਚ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਇਸਦਾ ਫਾਇਦਾ ਚੁੱਕਿਆ।

ਉਨ੍ਹਾਂ ਕਿਹਾ ਕਿ ਸੰਤ ਰੋਹਿਦਾਸ ਨੇ ਹਮੇਸ਼ਾ ਧਰਮ ਦੇ ਅਨੁਸਾਰ ਕੰਮ ਕਰਨ ਦੀ ਸਿੱਖਿਆ ਦਿੱਤੀ। ਉਹ ਕਹਿੰਦੇ ਸਨ ਕਿ ਪੂਰੇ ਸਮਾਜ ਨੂੰ ਜੋੜੋ, ਸਮਾਜ ਦੀ ਤਰੱਕੀ ਦੇ ਲਈ ਕੰਮ ਕਰਨਾ ਹੀ ਧਰਮ ਹੈ। ਬਸ ਆਪਣੇ ਬਾਰੇ ਵਿੱਚ ਸੋਚਣਾ ਤੇ ਢਿੱਡ ਭਰਨਾ ਹੀ ਧਰਮ ਨਹੀਂ ਹੈ। ਦਰਅਸਲ, ਮੋਹਨ ਭਾਗਵਤ ਸੰਤ ਸ਼੍ਰੋਮਣੀ ਰੋਹੀਦਾਸ ਜਯੰਤੀ ਮੌਕੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਮੁੰਬਈ ਪਹੁੰਚੇ ਸਨ।

ਭਾਗਵਤ ਨੇ ਕਿਹਾ ਕਿ ਸਾਡੇ ਸਮਾਜ ਨੂੰ ਵੰਡ ਕੇ ਲੋਕਾਂ ਨੇ ਹਮੇਸ਼ਾ ਫਾਇਦਾ ਚੁੱਕਿਆ ਹੈ। ਕਈ ਸਾਲ ਪਹਿਲਾਂ ਦੇਸ਼ ਵਿੱਚ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਸਾਨੂੰ ਵੰਡ ਕੇ ਫਾਇਦਾ ਚੁੱਕਿਆ। ਨਹੀਂ ਤਾਂ ਸਾਡੇ ਵੱਲ ਨਜ਼ਰ ਚੁੱਕ ਕੇ ਦੇਖਣ ਦੀ ਹਿੰਮਤ ਕਿਸੇ ਵਿੱਚ ਵੀ ਨਹੀਂ ਹੈ। ਇਸਦੇ ਲਈ ਕੋਈ ਜ਼ਿੰਮੇਵਾਰ ਨਹੀਂ।

ਜਦੋਂ ਸਮਾਜ ਵਿੱਚ ਅਪਣਾਪਨ ਖਤਮ ਹੁੰਦਾ ਹੈ ਤਾਂ ਮਤਲਬ ਆਪਣੇ ਆਪ ਵੱਡਾ ਹੋ ਜਾਂਦਾ ਹੈ। ਮੋਹਨ ਭਾਗਵਤ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਆਪਣਾ ਧਰਮ ਨਾ ਛੱਡੋ। ਸੰਤ ਰੋਹਿਦਾਸ ਸਣੇ ਸਾਰੇ ਬੁੱਧੀਜੀਵੀਆਂ ਦੇ ਕਹਿਣ ਦਾ ਢੰਗ ਵੱਖਰਾ ਸੀ, ਪਰ ਉਨ੍ਹਾਂ ਨੇ ਹੀ ਦੱਸਿਆ ਕਿ ਹਮੇਸ਼ਾ ਧਰਮ ਨਾਲ ਜੁੜੇ ਰਹੋ। ਹਿੰਦੂ ਤੇ ਮੁਸਲਮਾਨ ਸਾਰੇ ਇੱਕ ਹੀ ਹਨ।

ਉਨ੍ਹਾਂ ਕਿਹਾ ਕਿ ਮੈਨੂੰ ਸੰਤ ਰੋਹਿਦਾਸ ‘ਤੇ ਬੋਲਣ ਦਾ ਮੌਕਾ ਮਿਲਿਆ ਇਹ ਮੇਰੀ ਚੰਗੀ ਕਿਸਮਤ ਹੈ। ਸੰਤ ਰੋਹਿਦਾਸ ਅਤੇ ਬਾਬਾ ਸਾਹਿਬ ਨੇ ਸਮਾਜ ਵਿੱਚ ਸਦਭਾਵਨਾ ਕਾਇਮ ਕਰਨ ਲਈ ਕੰਮ ਕੀਤਾ। ਜਿਸ ਨੇ ਦੇਸ਼ ਅਤੇ ਸਮਾਜ ਦੇ ਵਿਕਾਸ ਦਾ ਰਸਤਾ ਦਿਖਾਇਆ ਉਹ ਸੰਤ ਰੋਹਿਦਾਸ ਸਨ ਕਿਉਂਕਿ ਉਨ੍ਹਾਂ ਨੇ ਉਹ ਪਰੰਪਰਾ ਦਿੱਤੀ ਹੈ ਜੋ ਸਮਾਜ ਨੂੰ ਮਜ਼ਬੂਤ ​​ਕਰਨ ਅਤੇ ਅੱਗੇ ਲਿਜਾਣ ਲਈ ਜ਼ਰੂਰੀ ਸੀ