ਚੰਡੀਗੜ. ਵਿੱਤ ਵਿਭਾਗ ਵੱਲੋਂ ਪ੍ਰੋਵੀਡੈਂਟ ਫੰਡ (ਜੀਪੀਐਫ) ਅਤੇ 31 ਜਨਵਰੀ, 2020 ਤੱਕ ਐਡਵਾਂਸ ਦੇ ਨਾਲ-ਨਾਲ ਸਮੱਗ੍ਰਾ ਸਿੱਖਿਆ ਅਭਿਆਨ (ਐਲੀਮੈਂਟਰੀ) ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 406.85 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਤਮ ਜੀਪੀਐਫ ਦੀ ਅਦਾਇਗੀ ਲਈ ਅਤੇ ਕਰਮਚਾਰੀਆਂ ਦੇ ਐਡਵਾਂਸ ਲਈ 146.89 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਸਮਗ੍ਰਾ ਸਿੱਖਿਆ ਅਭਿਆਨ (ਐਲੀਮੈਂਟਰੀ) ਲਈ 133.99 ਕਰੋੜ ਰੁਪਏ ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 69.30 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਜਲ ਸਪਲਾਈ ਸਕੀਮਾਂ ਜਿਹਨਾਂ ਵਿੱਚ ਨਾਬਾਰਡ/ਵਿਸ਼ਵ ਬੈਂਕ/ਭਾਰਤ ਸਰਕਾਰ ਦੀਆਂ ਯੋਜਨਾਵਾਂ/ਸੂਬਾ ਸਰਕਾਰ ਦੀਆਂ ਯੋਜਨਾਵਾਂ ਸ਼ਾਮਲ ਹਨ, ਨਾਲ ਸਬੰਧਤ ਸਾਰੇ ਬਕਾਇਆਂ ਦੇ ਭੁਗਤਾਨ ਲਈ 21.17 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਮਨਰੇਗਾ ਤਹਿਤ 13.22 ਕਰੋੜ ਰੁਪਏ, ਹੁਨਰ ਵਿਕਾਸ ਲਈ 12.18 ਕਰੋੜ ਰੁਪਏ ਅਤੇ ਸੂਬੇ ਵਿਚ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਪ੍ਰਾਪਤ ਸੈਰ-ਸਪਾਟਾ ਪ੍ਰਾਜੈਕਟਾਂ ਲਈ 10.10 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।