<p><strong>ਹਿਮਾਚਲ&comma; 31 ਦਸੰਬਰ &vert;<&sol;strong> ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਨਵੇਂ ਸਾਲ ਦੇ ਜਸ਼ਨਾਂ ਲਈ ਸੈਲਾਨੀ ਡੰਡੇ ਲੈ ਕੇ ਦੇਵਭੂਮੀ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨਾਂ &OpenCurlyQuote;ਤੇ ਪਹੁੰਚ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਸੈਲਾਨੀ ਇਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਨਹੀਂ&comma; ਸਗੋਂ ਜੰਗ ਲੜਨ ਲਈ ਆ ਰਹੇ ਹਨ। ਸ਼ਿਮਲਾ ਪੁਲਿਸ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ੌਘੀ ਬੈਰੀਅਰ &OpenCurlyQuote;ਤੇ ਸਾਰੇ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ।<&sol;p>&NewLine;<p>ਇਸ ਦੌਰਾਨ ਵਾਹਨਾਂ ਵਿਚੋਂ ਵੱਡੀ ਮਾਤਰਾ ਵਿਚ ਲਾਠੀਆਂ ਅਤੇ ਡੰਡੇ ਬਰਾਮਦ ਹੋਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਪੰਜਾਬ ਅਤੇ ਹਰਿਆਣਾ ਦੇ ਹਨ। ਉਂਝ ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਸੈਲਾਨੀ ਵੀ ਆਪਣੇ ਵਾਹਨਾਂ ਵਿਚ ਡੰਡੇ ਲੈ ਕੇ ਆਏ ਹਨ। ਸ਼ਿਮਲਾ ਦੇ ਐਸਪੀ ਸੰਜੇ ਗਾਂਧੀ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ੌਘੀ ਵਿਚ ਸਾਰੇ ਵਾਹਨਾਂ ਦੀ ਚੈਕਿੰਗ ਕਰਕੇ ਹੀ ਸ਼ਹਿਰ ਵਿਚ ਐਂਟਰੀ ਦਿੱਤੀ ਜਾ ਰਹੀ ਹੈ।<&sol;p>&NewLine;<p>ਸ਼ੌਘੀ ਬੈਰੀਅਰ ਦੀ ਤਰ੍ਹਾਂ ਕੁੱਲੂ&comma; ਮਨਾਲੀ&comma; ਧਰਮਸ਼ਾਲਾ&comma; ਡਲਹੌਜ਼ੀ&comma; ਕਸੌਲੀ&comma; ਬੜੌਗ ਵਿਚ ਵੀ ਹਜ਼ਾਰਾਂ ਸੈਲਾਨੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪਹੁੰਚ ਰਹੇ ਹਨ। ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੁਲਿਸ ਉਨ੍ਹਾਂ ਕੋਲੋਂ ਲਾਠੀਆਂ ਅਤੇ ਡੰਡੇ ਬਰਾਮਦ ਕਰ ਰਹੀ ਹੈ। ਕਦੇ ਵਾਹਨਾਂ ਦੇ ਦੋਵੇਂ ਦਰਵਾਜ਼ੇ ਖੋਲ੍ਹ ਕੇ ਸ਼ਰੇਆਮ ਨੱਚਣਾ ਸ਼ੁਰੂ ਕਰ ਦਿੰਦੇ ਹਨ ਪਰ ਚੌਕਸ ਹਿਮਾਚਲ ਪੁਲਿਸ ਅਜਿਹੇ ਸਾਰੇ ਸੈਲਾਨੀਆਂ ਅਤੇ ਡਰਾਈਵਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;