<p><strong>ਹੁਸ਼ਿਆਰਪੁਰ&comma; 18 ਫਰਵਰੀ &vert; <&sol;strong>ਹੁਸ਼ਿਆਰਪੁਰ ਤੋਂ ਪੁਲਿਸ ਅਤੇ ਲੁਟੇਰਿਆਂ ਦੇ ਵਿਚਕਾਰ ਮੁੱਠਭੇੜ ਹੋਣ ਦੀ ਖ਼ਬਰ ਹੈ। ਇਸ &&num;8216&semi;ਚ 2 ਲੁਟੇਰਿਆਂ ਦੇ ਗੋਲੀਆਂ ਵੀ ਲੱਗੀਆਂ ਹਨ। ਜ਼ਖ਼ਮੀ ਹਾਲਤ &&num;8216&semi;ਚ ਪੁਲਿਸ ਵਲੋਂ ਲੁਟੇਰਿਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।<&sol;p>&NewLine;<p><img src&equals;"https&colon;&sol;&sol;img&period;punjabijagran&period;com&sol;punjabi&sol;18022024&sol;18&lowbar;02&lowbar;2024-5235352&lowbar;9335029&period;jpg" alt&equals;"ਹੁਸਿ਼ਆਰਪੁਰ ਤੋਂ ਸਾਹਮਣੇ ਆਈ ਵੱਡੀ ਖ਼ਬਰ &colon; ਲੁਟੇਰਿਆਂ ਤੇ ਪੁਲਿਸ ਵਿਚਕਾਰ ਮੁੱਠ ਭੇੜ&comma; 2 ਲੁਟੇਰਿਆਂ ਨੂੰ ਲੱਗੀਆਂ ਗੋਲ਼ੀਆਂ" &sol;><&sol;p>&NewLine;<p>ਘਟਨਾ ਤੋਂ ਬਾਅਦ ਪੁਲਿਸ ਦੇ ਵੱਡੇ ਅਫਸਰ ਵੀ ਮੌਕੇ ਉਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਪੁਲਿਸ ਉਕਤ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ&comma; ਇਸ ਦੌਰਾਨ ਜਦੋਂ ਪੁਲਿਸ ਦਾ ਲੁਟੇਰਿਆਂ ਨਾਲ ਨਸਰਾਲਾ ਦੇ ਪਿੰਡ ਤਾਰਾਗੜ੍ਹ ਨਜ਼ਦੀਕ ਸਾਹਮਣਾ ਹੋਇਆ ਤਾਂ ਲੁਟੇਰਿਆਂ ਵਲੋਂ ਪੁਲਿਸ ਉਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ।<&sol;p>&NewLine;<p>ਗੱਲਬਾਤ ਦੌਰਾਨ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਪੈਟਰੋਲ ਪੰਪ ਉਤੇ ਇਨ੍ਹਾਂ ਲੁਟੇਰਿਆਂ ਵਲੋਂ ਲੁੱਟ ਕੀਤੀ ਗਈ ਸੀ ਤੇ ਲਗਾਤਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਇਸ ਮੁੱਠਭੇੜ ਵਿਚ 2 ਲੁਟੇਰੇ ਕਾਬੂ ਆ ਗਏ। ਦੂਜੇ ਪਾਸੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਕੱਲ੍ਹ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਵਲੋਂ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਜਾਣਗੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;