ਮੋਗਾ| ਕਸਬਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਸ਼ੇਰਪੁਰ ਤਾਈਬਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਮੰਗਤ ਸਿੰਘ ਜੋ ਕਿ ਬੀਤੀ ਰਾਤ ਆਪਣੇ ਨਾਨਕੇ ਪਿੰਡ ਦੋਲੇ ਵਾਲਾ ਤੋਂ ਵਾਪਿਸ ਆਪਣੇ ਪਿੰਡ ਸ਼ੇਰਪੁਰ ਆਪਣੀ ਪਤਨੀ ਦੇ ਨਾਲ ਘਰ ਜਾ ਰਿਹਾ ਸੀ, ਜਦੋਂ ਉਹ ਪਿੰਡ ਢੋਲੇ ਵਾਲਾ ਨਹਿਰ ਕੋਲ ਪਹੁੰਚਿਆ ਤਾਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਕੇ ਪਹਿਲਾਂ ਤਾਂ ਕੁੱਟ ਮਾਰ ਕੀਤੀ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
ਇਸ ਵਾਰਦਾਤ ਵਿੱਚ ਅਮਰਜੀਤ ਕੌਰ ਉਰਫ ਬੱਬੂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਬਲਵਿੰਦਰ ਸਿੰਘ ਨੇ ਭੱਜ ਕੇ ਮਸਾਂ ਆਪਣੀ ਜਾਨ ਬਚਾਈ ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਾਰਦਾਤ ਵਾਲੀ ਜਗ੍ਹਾ ਦੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।