ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਵਿਚ ਵਿਚ ਕੋਰੋਨਾ ਦਾ ਕਹਿਰ ਮੰਚ ਚੁਕਿਆ ਹੈ। ਬੀਤੇ ਦਿਨ ਪੀਸੀਐਸ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ।

ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਦਫ਼ਤਰ 72 ਘੰਟਿਆਂ ਲਈ ਸੀਲ ਕੀਤਾ ਜਾਵੇਗਾ। ਇਸ ਲਿਹਾਜ਼ ਨਾਲ ਹੁਣ ਆਰਟੀਏ ਦਫ਼ਤਰ ਨੂੰ 72 ਘੰਟਿਆਂ ਲਈ ਸੀਲ ਕਰ ਦਿੱਤਾ ਜਾਵੇਗਾ। ਨਾਲ ਹੀ ਡੀਸੀ ਦਫਤਰ ਜਾਣ ਤੇ ਵੀ ਰੋਕ ਲੱਗ ਗਈ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਬਹੁਤ ਜ਼ਰੂਰੀ ਕੰਮ ਹੈ ਤਾਂ ਫਿਰ ਹੀ ਕਿਸੇ ਨੂੰ ਆਉਣ ਦੀ ਆਗਿਆ ਹੈ। ਇਹ ਆਡਰ ਜਿਲ੍ਹਾ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਗਏ ਹਨ। ਆਦੇਸ਼ਾ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਸ਼ਿਕਾਇਤ ਕਰਨ ਡੀਸੀ ਦਫਤਰ ਨਾ ਆਵੇ। ਸ਼ਿਕਾਇਤ ਕਰਨ ਵਾਲਾ ਆਪਣੀ ਸ਼ਿਕਾਇਤ ਡੀਸੀ ਦਫ਼ਤਰ ਦੀ ਮੇਲ ਆਈਡੀ dc.jal@punjabmail.gov.in ਤੇ ਜਮ੍ਹਾ ਕਰਵਾ ਸਕਦਾ ਹੈ।

ਆਰਟੀਏ ਦਫ਼ਤਰ ਸੀਲ

ਜ਼ਿਲ੍ਹਾ ਮੈਜਿਸਟ੍ਰੇਟ ਨੇ ਅਸਿਸਟੈਂਟ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਰ ਕੋਈ ਵੀ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਕੰਮਕਾਜ ਦੇਖਣ ਲਈ ਪਹਿਲਾਂ ਹੀ ਬੈਕਅਪ ਪਲਾਨ ਤਿਆਰ ਕੀਤਾ ਜਾਵੇਗਾ, ਨਾਲ ਹੀ ਉਸਦੇ ਦਫ਼ਤਰ ਨੂੰ ਸੈਨੇਟਾਈਜ਼ਰ ਕੀਤਾ ਜਾਵੇਗਾ।