<p><strong>ਅੰਮ੍ਰਿਤਸਰ&sol;ਗੁਰਦਾਸਪੁਰ&comma; 16 ਨਵੰਬਰ &vert;<&sol;strong> ਭਾਰਤ ਪਾਕਿਸਤਾਨ ਹੁਸੈਨੀਵਾਲਾ ਬਾਰਡਰ &OpenCurlyQuote;ਤੇ ਹੋਣ ਵਾਲੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਇਹ ਬਦਲਾਅ ਕੀਤਾ ਗਿਆ ਹੈ। ਹੁਣ ਰੀਟਰੀਟ ਸਮਾਰੋਹ ਸ਼ਾਮ 5 ਵਜੇ ਦੀ ਬਜਾਏ ਸਾਢੇ ਚਾਰ ਵਜੇ ਹੋਵੇਗੀ। ਇਹ ਜਾਣਕਾਰੀ ਸੀਮਾ ਸੁਰੱਖਿਆ ਬਲ &lpar;BSF&rpar; ਦੇ ਬੁਲਾਰੇ ਵੱਲੋਂ ਦਿੱਤੀ ਗਈ। ਦੋਵਾਂ ਦੇਸ਼ਾਂ ਵਿਚਕਾਰ ਤਿੰਨ ਥਾਵਾਂ &OpenCurlyQuote;ਤੇ ਰੀਟਰੀਟ ਸਮਾਰੋਹ ਹੁੰਦੇ ਹਨ&comma; ਜਿਸ ਵਿਚ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਹਿੱਸਾ ਲੈਂਦੇ ਹਨ।<&sol;p>&NewLine;<p>ਇਹ ਰੀਟਰੀਟ ਸੈਰੇਮਨੀ ਅੰਮ੍ਰਿਤਸਰ ਦੇ ਅਟਾਰੀ ਬਾਰਡਰ&comma; ਫਾਜ਼ਿਲਕਾ ਦੀ ਸੈਦਕੇ ਚੌਕੀ ਅਤੇ ਫ਼ਿਰੋਜ਼ਪੁਰ ਵਿਚ ਹੁਸੈਨੀਵਾਲਾ ਬਾਰਡਰ &OpenCurlyQuote;ਤੇ ਹੁੰਦੀ ਹੈ। ਇਸ ਰੀਟਰੀਟ ਸੈਰੇਮਨੀ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਹੁਸੈਨੀਵਾਲਾ ਬਾਰਡਰ &OpenCurlyQuote;ਤੇ ਰੋਜ਼ਾਨਾ ਸਵੇਰੇ ਭਾਰਤ ਅਤੇ ਪਾਕਿਸਤਾਨ ਆਪੋ-ਆਪਣੇ ਖੇਤਰਾਂ &OpenCurlyQuote;ਚ ਰਾਸ਼ਟਰੀ ਝੰਡੇ ਲਹਿਰਾਉਂਦੇ ਹਨ।<&sol;p>&NewLine;<p>ਸ਼ਾਮ ਨੂੰ ਦੋਵਾਂ ਦੇਸ਼ਾਂ ਵੱਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਜਾਂਦੀ ਹੈ। ਭਾਰਤ ਵਾਲੇ ਪਾਸੇ ਦਿਲਾਵਰ ਖਾਨ ਟਾਵਰ ਪੋਸਟ &OpenCurlyQuote;ਤੇ ਤਾਇਨਾਤ BSF ਦੇ ਜਵਾਨ ਪਰੇਡ ਕਰਦੇ ਹਨ। ਹੁਸੈਨੀਵਾਲਾ ਬਾਰਡਰ &OpenCurlyQuote;ਤੇ ਹੋਣ ਵਾਲੀ ਪਰੇਡ ਦੀ ਇਕ ਖਾਸ ਗੱਲ ਇਹ ਹੈ ਕਿ ਪਰੇਡ ਸ਼ੁਰੂ ਕਰਨ ਤੋਂ ਪਹਿਲਾਂ ਉਥੇ ਮੌਜੂਦ ਪਾਕਿਸਤਾਨ ਅਤੇ ਭਾਰਤ ਦੇ ਅਧਿਕਾਰੀਆਂ &OpenCurlyQuote;ਚੋਂ ਜੋ ਵੀ ਸੀਨੀਅਰ ਹੁੰਦਾ ਹੈ&comma; ਦੋਵਾਂ ਦੇਸ਼ਾਂ ਦੇ ਫੌਜੀ ਉਸੇ ਸੀਨੀਅਰ ਅਧਿਕਾਰੀ ਨੂੰ ਸਲਾਮੀ ਦਿੰਦੇ ਹਨ ਅਤੇ ਉਸ ਦੀ ਇਜਾਜ਼ਤ ਲੈ ਕੇ ਪਰੇਡ ਦੀ ਸ਼ੁਰੂਆਤ ਕਰਦੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;