ਮੁੰਬਾਈ . ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਵਿਚ ਸਭ ਤੋਂ ਵੱਧ ਮਸ਼ਹੂਰ ਹੋਏ ਪ੍ਰੋਗਰਾਮ ਇਕ ਸ਼ਕਤੀਮਾਨ ਦੀ ਟੀਵੀ ਤੇ ਵਾਪਸੀ ਹੋ ਰਹੀ ਹੈ। ਸ਼ਕਤੀਮਾਨ ਦੇ ਮੁੱਖ ਕਲਾਕਾਰ ਮੁਕੇਸ਼ ਖੰਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੋਰੋਨਾਵਾਇਰਸ ਕਾਰਨ ਦੇਸ਼ ਪੱਧਰੀ ਬੰਦ ਦੌਰਾਨ ਦਰਸ਼ਕਾਂ ਲਈ ਪੁਰਾਣੇ ਜ਼ਮਾਨੇ ਦੇ ਕਈ ਹਰਮਨ ਪਿਆਰੇ ਸ਼ੋਅ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਵਿਚ ਮਹਾਂਭਾਰਤ, ਰਮਾਇਣ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਸ਼ਾਹਰੁਖ ਖਾਨ ਦੀ ਅਦਾਕਾਰੀ ਵਾਲਾ ਸਰਕਸ ਤੇ ਰਜਿਤ ਕਪੂਰ ਦੀ ਅਦਾਕਾਰੀ ਵਾਲਾ ਬਿਓਮਕੇਸ਼ ਬਕਸ਼ੀ ਤੇ ਉਸ ਨਾਲ ਜੁੜੇ ਚੈਨਲਾਂ ਤੇ ਪ੍ਰਸਾਰਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਮੁਕੇਸ਼ ਖੰਨਾ ਨੇ ਟਵਿੱਟਰ ਤੇ ਸ਼ਕਤੀਮਾਨ ਦੇ ਮੁੜ ਪ੍ਰਸਾਰਨ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਇਸ ਦੇ ਪ੍ਰਸਾਰਨ ਦੀ ਤਾਰੀਕ ਤੇ ਸਮੇਂ ਬਾਰੇ ਨਹੀਂ ਦੱਸਿਆ। ਜਿਕਰਯੋਗ ਹੈ ਕਿ ਦੂਰਦਰਸ਼ਨ ਤੇ ਸ਼ਕਤੀਮਾਨ ਦਾ ਪ੍ਰਸਾਰਨ 1997 ਤੋਂ 2005 ਵਿਚਾਲੇ ਹੋਇਆ ਸੀ। ਅਜਿਹੀਆਂ ਖ਼ਬਰਾਂ ਵੀ ਹਨ ਕਿ ਸ੍ਰੀ ਖੰਨਾ ਸ਼ਕਤੀਮਾਨ ਦੀ ਅਗਲੀ ਲੜੀ ਵੀ ਲਿਆਉਣਗੇ ਤੇ ਲੌਕਡਾਊਨ ਤੋਂ ਬਾਅਦ ਇਸ ਕੇ ਕੰਮ ਸ਼ੁਰੂ ਹੋ ਜਾਵੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ। 

AddThis Website Tools