ਸ੍ਰੀ ਮਾਛੀਵਾੜਾ ਸਾਹਿਬ | ਮਾਛੀਵਾੜਾ ‘ਚ 4 ਮਹੀਨੇ ਪਹਿਲਾਂ ਮੋਰਿੰਡਾ ਵਾਸੀ ਰਾਜੂ ਸਿੰਘ ਲਾਪਤਾ ਹੋ ਗਿਆ ਸੀ। ਹੁਣ ਪੁਲਿਸ ਨੇ ਉਸ ਦੀ ਲਾਸ਼ ਇਕ ਖੇਤ ‘ਚੋਂ ਬਰਾਮਦ ਕੀਤੀ ਹੈ, ਨਾਲ ਹੀ ਪੂਰੇ ਮਾਮਲੇ ਤੋਂ ਵੀ ਪਰਦਾ ਉਠ ਗਿਆ ਹੈ।

ਪੁਲਿਸ ਮੁਤਾਬਕ ਰਾਜੂ ਦੀ ਹੱਤਿਆ ਉਸ ਦੇ ਸਾਂਢੂ ਤੇਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ। ਕਾਰਨ ਸੀ ਤੇਜਿੰਦਰ ਸਿੰਘ ਦੇ ਰਾਜੂ ਦੀ ਪਤਨੀ ਨਾਲ ਪ੍ਰੇਮ ਸੰਬੰਧ ਬਣ ਗਏ ਸਨ ਤੇ ਇਸੇ ਲਈ ਉਸ ਨੇ ਸੰਬੰਧਾਂ ‘ਚ ਰੋੜਾ ਬਣੇ ਰਾਜੂ ਨੂੰ ਰਸਤੇ ‘ਚੋਂ ਹਟਾ ਦਿੱਤਾ ਤੇ ਲਾਸ਼ ਖੇਤਾਂ ‘ਚ ਦੱਬ ਦਿੱਤੀ।

ਸਮਰਾਲਾ ਦੇ DSP ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਰਾਜੂ ਸਿੰਘ ਤੇ ਤੇਜਿੰਦਰ ਸਿੰਘ ਸਾਂਢੂ ਹਨ। ਮਾਛੀਵਾੜਾ ਵਾਸੀ ਤੇਜਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ। ਇਸ ਤੋਂ ਬਾਅਦ ਉਸ ਦੇ ਆਪਣੀ ਸਾਲ਼ੀ (ਰਾਜੂ ਦੀ ਪਤਨੀ) ਨਾਲ ਪ੍ਰੇਮ ਸੰਬੰਧ ਬਣ ਗਏ।

ਰਾਜੂ ਦੀ ਪਤਨੀ ਆਪਣੇ ਪਤੀ ਨੂੰ ਛੱਡ ਕੇ ਬੱਚਿਆਂ ਸਣੇ ਤੇਜਿੰਦਰ ਸਿੰਘ ਨਾਲ ਫਰਾਰ ਵੀ ਹੋ ਗਈ ਸੀ। ਹਾਲਾਂਕਿ ਸਮਝੌਤਾ ਕਰਨ ਤੋਂ ਬਾਅਦ ਉਹ ਵਾਪਸ ਰਾਜੂ ਕੋਲ ਆ ਗਈ ਸੀ। ਹੁਣ ਫਿਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਤੇਜਿੰਦਰ ਸਿੰਘ ਨਾਲ ਰਹਿਣ ਲੱਗੀ ਸੀ।

ਇਸ ਤੋਂ ਰਾਜੂ ਕਾਫੀ ਪ੍ਰੇਸ਼ਾਨ ਸੀ। ਬੀਤੀ 13 ਮਈ ਨੂੰ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਲੈਣ ਤੇਜਿੰਦਰ ਸਿੰਘ ਕੋਲ ਗਿਆ ਤਾਂ ਉਨ੍ਹਾਂ ‘ਚ ਝਗੜਾ ਹੋ ਗਿਆ।

DSP ਖਹਿਰਾ ਨੇ ਦੱਸਿਆ ਕਿ ਉਸੇ ਦਿਨ ਤੋਂ ਰਾਜੂ ਸਿੰਘ ਲਾਪਤਾ ਸੀ। ਉਸ ਦੀ ਗੁੰਮਸ਼ੁਦਗੀ ਰਿਪੋਰਟ ਮਾਛੀਵਾੜਾ ਪੁਲਿਸ ਥਾਣੇ ‘ਚ ਦਰਜ ਕੀਤੀ ਗਈ ਸੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)