ਚੰਡੀਗੜ੍ਹ | ਚਾਰ ਜ਼ਿਲ੍ਹਿਆਂ ਵਿਚ MC (ਨਗਰ-ਨਿਗਮ) ਚੋਣਾਂ ਦਾ ਐਲਾਨ ਹੋ ਗਿਆ ਹੈ। ਅਗਲੇ ਸਾਲ ਜਾਨੀ 2023 ਵਿਚ ਨਗਰ-ਨਿਗਮ ਦੀਆਂ ਚੋਣਾਂ ਹੋਣਗੀਆਂ। ਇਹ ਚੋਣਾਂ ਜਨਵਰੀ ਦੇ ਵਿਚ ਹੀ ਕਰਵਾਈਆਂ ਜਾਣਗੀਆਂ। ਲੋਕਲ ਬਾਡੀ ਮਨਿਸਟਰ ਇੰਦਰਬੀਰ ਨਿੱਝਰ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਸਾਲ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਵਿਚ ਨਗਰ-ਨਿਗਮ ਦੀਆਂ ਚੋਣਾਂ ਹੋਣਗੀਆਂ।

ਤੁਹਾਨੂੰ ਦੱਸ ਦਈਏ ਕਿ ਇਹਨਾਂ ਚਾਰ ਜ਼ਿਲ੍ਹਿਆਂ ਵਿਚੋਂ ਬਹੁਤ ਸਾਰੇ ਕੌਂਸਲਰ ਆਮ ਆਦਮੀ ਪਾਰਟੀ ਵੀ ਜੁਆਇੰਨ ਕਰ ਚੁੱਕੇ ਹਨ। ਸੂਬੇ ਵਿਚ ਆਪ ਦੀ ਸਰਕਾਰ ਹੋਣ ਕਰਕੇ ਇਹ ਚੋਣਾਂ ਵਿਚ ਸੂਬਾ ਸਰਕਾਰ ਜ਼ਿਆਦਾ ਦਿਲਚਸਪੀ ਦਿਖਾ ਰਹੀ ਹੈ। ਪਿਛਲੇ ਦਿਨੀਂ ਜਲੰਧਰ ਵਿਚ ਵੀ ਕਈ ਕੌਂਸਲਰ ਭਾਜਪਾ ਛੱਡ ਕੇ ਆਪ ਵਿਚ ਸ਼ਾਮਲ ਹੋ ਗਏ ਸਨ। ਸੂਤਰਾਂ ਦੇ ਹਵਾਲੇ ਤੋਂ ਕਈ ਪਾਰਟੀਆਂ ਦੇ ਕੌਂਸਲਰ ਆਪ ਜੁਆਇੰਨ ਕਰ ਸਕਦੇ ਹਨ।