<p><strong>ਹਰਿਆਣਾ&comma; 31 ਜਨਵਰੀ &vert;<&sol;strong> ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਉਸ ਤੋਂ ਗੁਰੂ ਮੰਤਰ ਲਿਆ ਹੈ। ਰਾਮ ਰਹੀਮ ਨੇ ਡੇਰਾ ਸਿਰਸਾ ਤੋਂ ਆਨਲਾਈਨ ਸਤਿਸੰਗ &&num;8216&semi;ਚ ਕਿਹਾ&comma; &&num;8221&semi;ਵਿਰਾਟ ਕੋਹਲੀ 2010 &&num;8216&semi;ਚ ਇੱਥੇ ਆਏ ਸੀ। ਇਸ ਤੋਂ ਪਹਿਲਾਂ 2007-08 &&num;8216&semi;ਚ ਆਏ ਸੀ ਫਿਰ ਗੁਰੂ ਮੰਤਰ ਵੀ ਲਿਆ। ਅਜਿਹੇ ਹੋਰ ਵੀ ਕ੍ਰਿਕਟ ਖਿਡਾਰੀ ਹਨ।<&sol;p>&NewLine;<p>ਰਾਮ ਰਹੀਮ ਨੇ ਅੱਗੇ ਕਿਹਾ&comma; &OpenCurlyDoubleQuote;ਇੱਥੇ ਭਾਰਤ-ਪਾਕਿਸਤਾਨ ਮੈਚ ਹੋਇਆ ਸੀ। ਉਸ ਦੇ ਪਾਕਿਸਤਾਨੀ ਖਿਡਾਰੀ ਵੀ ਗੁਰੂ ਮੰਤਰ ਅਰਥਾਤ ਕਲਮਾ ਨਾਲ ਜੁੜੇ ਹੋਏ ਸਨ। ਹਾਲਾਂਕਿ&comma; ਉਹ ਇਕ ਮੁਸਲਮਾਨ ਖਿਡਾਰੀ ਸੀ। ਅਜਿਹੇ ਕਈ ਖਿਡਾਰੀ ਹਨ। ਜੋ ਅੱਜ ਵੀ ਖੇਡਦੇ ਹਨ। ਉਨ੍ਹਾਂ ਨੂੰ ਦੇਖ ਕੇ ਚੰਗਾ ਲੱਗਦਾ ਹੈ।&&num;8221&semi;<&sol;p>&NewLine;<p>ਕਰੀਬ 8 ਸਾਲ ਪਹਿਲਾਂ ਵੀ ਰਾਮ ਰਹੀਮ ਨੇ ਦਾਅਵਾ ਕੀਤਾ ਸੀ ਕਿ ਵਿਰਾਟ ਕੋਹਲੀ&comma; ਜ਼ਹੀਰ ਖਾਨ&comma; ਸ਼ਿਖਰ ਧਵਨ ਅਤੇ ਯੂਸਫ ਪਠਾਨ ਵਰਗੇ ਖਿਡਾਰੀ ਉਨ੍ਹਾਂ ਕੋਲ ਸਿੱਖਣ ਲਈ ਆਉਂਦੇ ਸਨ। ਰਾਮ ਰਹੀਮ ਨੇ ਕਿਹਾ ਸੀ ਕਿ ਉਸ ਕੋਲ ਖਿਡਾਰੀਆਂ ਦੀ ਟ੍ਰੇਨਿੰਗ ਦੀਆਂ ਵੀਡੀਓਜ਼ ਹਨ। ਉਸ ਨੇ ਕਿਹਾ ਕਿ ਖਿਡਾਰੀ ਉਸ ਦਾ ਨਾਂ ਲੈਣ ਜਾਂ ਨਾ ਲੈਣ&comma; ਇਹ ਉਨ੍ਹਾਂ ਦੀ ਮਰਜ਼ੀ ਹੈ ਪਰ ਉਸ ਨੇ ਉਨ੍ਹਾਂ ਨੂੰ ਸਿੱਖਿਆ ਹੈ।<&sol;p>&NewLine;<p>ਦੱਸ ਦੇਈਏ ਕਿ ਰਾਮ ਰਹੀਮ ਸਾਧਵੀਆਂ ਦੇ ਯੌਨ ਸ਼ੋਸ਼ਣ ਅਤੇ ਪੱਤਰਕਾਰ ਛਤਰਪਤੀ ਕਤਲ ਕੇਸ ਵਿਚ ਰੋਹਤਕ ਦੀ ਸੁਨਾਰੀਆ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 28 ਜਨਵਰੀ ਨੂੰ ਉਹ 30 ਦਿਨਾਂ ਲਈ ਪੈਰੋਲ &&num;8216&semi;ਤੇ ਬਾਹਰ ਆਇਆ ਸੀ। ਹਾਲਾਂਕਿ ਇਸ ਵਾਰ ਸਰਕਾਰ ਨੇ ਉਨ੍ਹਾਂ ਨੂੰ ਸਿਰਸਾ ਡੇਰੇ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਜਿੱਥੋਂ ਉਹ ਸੰਗਤਾਂ ਨੂੰ ਆਨਲਾਈਨ ਉਪਦੇਸ਼ ਦੇ ਰਹੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;