ਲੁਧਿਆਣਾ | ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸਵੇਰੇ ਲੁਧਿਆਣਾ ਬੱਸ ਅੱਡੇ ਪਹੁੰਚੇ। ਉਨ੍ਹਾਂ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਨਾਜਾਇਜ਼ ਕਬਜ਼ੇ ਹਟਾਉਣ ਦਾ ਐਲਾਨ ਕੀਤਾ ਸੀ ਤੇ ਅੱਜ ਉਹ ਲੁਧਿਆਣਾ ਬੱਸ ਅੱਡੇ ਪਹੁੰਚੇ, ਜਿਥੇ ਉਨ੍ਹਾਂ ਗੰਦਗੀ ਦੇਖ ਕੇ ਅਧਿਕਾਰੀਆਂ ਦੀ ਕਲਾਸ ਵੀ ਲਗਾਈ ਤੇ ਉਥੇ ਸਫਾਈ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਖੁਦ ਕੂੜਾ ਚੁੱਕ ਕੇ ਸਫਾਈ ਵੀ ਕੀਤੀ।
ਰਾਜਾ ਵੜਿੰਗ ਨੇ ਬੱਸ ਅੱਡਿਆਂ ‘ਤੇ ਸਫਾਈ ਮੁਹਿੰਮ ਕੀਤੀ ਸ਼ੁਰੂ, ਲੁਧਿਆਣਾ ਬੱਸ ਅੱਡੇ ‘ਚੋਂ ਚੁੱਕਿਆ ਕੂੜਾ
Related Post