<p><strong>ਲੁਧਿਆਣਾ&sol; ਮੋਗਾ&comma; 22 ਨਵੰਬਰ &vert;<&sol;strong> ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ ਐਨਆਈਏ ਦੀ ਟੀਮ ਵੱਲੋਂ ਲੁਧਿਆਣਾ ਦੇ ਪਿੰਡ ਭੈਰੋਮੂੰਨਾ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ। NIA ਦੀ ਟੀਮ ਵੱਲੋਂ ਸਾਬਕਾ ਸਰਪੰਚ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਸਾਬਕਾ ਸਰਪੰਚ ਦੇ 2 ਲੜਕੇ ਹਨ ਜਿਨ੍ਹਾਂ ਵਿਚੋਂ ਇਕ ਲੜਕਾ ਵਿਦੇਸ਼ ਵਿਚ ਹੈ ਅਤੇ ਉਹ ਕਿਸਾਨ ਮੋਰਚੇ ਵਿਚ ਸਰਗਰਮ ਰਿਹਾ। ਪਿੰਡ ਦੇ ਘਰ ਵਿਚ ਸਾਬਕਾ ਸਰਪੰਚ ਦਾ ਇਕ ਲੜਕਾ ਅਤੇ ਉਸ ਦੀ ਪਤਨੀ ਹੈ ਅਤੇ ਵਿਦੇਸ਼ ਰਹਿਣ ਵਾਲੇ ਲੜਕੇ ਦੇ ਬੱਚੇ ਅਤੇ ਪਤਨੀ ਰਹਿੰਦੇ ਹਨ ਜਿਨ੍ਹਾਂ ਤੋਂ ਐਨ ਆਈ ਏ ਦੀ ਟੀਮ ਲਗਾਤਾਰ ਪੁੱਛ ਗਿੱਛ ਕਰ ਰਹੀ ਹੈ।<&sol;p>&NewLine;<p><img src&equals;"https&colon;&sol;&sol;scrollpunjab&period;com&sol;wp-content&sol;uploads&sol;2023&sol;11&sol;Nia-Raid-696x398&period;jpg" &sol;><&sol;p>&NewLine;<p>ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ &&num;8216&semi;ਚ ਅੱਜ ਸਵੇਰੇ ਤੜਕਸਾਰ ਐੱਨਆਈਏ ਦੀ ਟੀਮ ਨੇ ਗੁਰਲਾਭ ਸਿੰਘ ਦੇ ਘਰ ਛਾਪੇਮਾਰੀ ਕੀਤੀ। ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।ਹਰਪ੍ਰੀਤ ਕੌਰ ਦੇ ਮੁਤਾਬਕ ਉਹ ਆਪਣੇ ਪਤੀ ਦਾ ਪੇਜ਼ ਚਲਾਉਂਦੀ ਹੈ ਅਤੇ ਪੰਜਾਬ ਦੇ ਹੱਕ ਦੀ ਗੱਲ ਕਰਦੀ ਹੈ। ਉਨ੍ਹਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੁਰਲਾਭ ਸਿੰਘ ਦਾ ਖ਼ਾਲਿਸਤਾਨੀਆਂ ਨਾਲ ਸੰਪਰਕ ਹੈ ਅਤੇ ਕਿਸੇ ਫੰਡਿੰਗ ਨੂੰ ਲੈ ਕੇ ਐੱਨਆਈਏ ਦੀ ਟੀਮ ਵੱਲੋਂ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਹੈ ।ਟੀਮ ਵੱਲੋਂ ਪਰਿਵਾਰ ਦੇ ਮੋਬਾਇਲ ਅਤੇ ਹੋਰ ਦਸਤਾਵੇਜ਼ ਖੰਗਾਲੇ ਜਾ ਰਹੇ ਹਨ।<&sol;p>&NewLine;<p>ਬਟਾਲਾ &&num;8216&semi;ਚ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ ਵਿੱਚ ਐਨਆਈਏ ਦੀ ਟੀਮ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਕ੍ਰਿਪਾਲ ਸਿੰਘ ਦੇ ਘਰ ਛਾਪਾ ਮਾਰਿਆ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ &&num;8216&semi;ਚ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਐਨਆਈਏ ਦੀ ਟੀਮ ਨੇ ਕ੍ਰਿਪਾਲ ਸਿੰਘ ਦੇ ਘਰ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਹੈ। ਫਿਲਹਾਲ ਟੀਮ ਵੱਲੋਂ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਟੀਮ ਦੀ ਜਾਂਚ ਅਜੇ ਵੀ ਜਾਰੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;