ਨਵੀਂ ਦਿੱਲੀ . ਬਾਲੀਵੁਡ ਦੇ ਸ਼ੋਮੈਨ ਰਾਜ ਕਪੂਰ ਦੇ 70 ਸਾਲ ਪੁਰਾਣੇ ਆਰ.ਕੇ ਸਟੂਡੀਓ ਵਿਚ ਜਲਦ ਹੀ ਲਗਜ਼ਰੀ ਫਲੈਟ ਨਜ਼ਰ ਆਉਣਗੇ। ਆਰ.ਕੇ ਸਟੂਡੀਓ ਨੂੰ ਖਰੀਦਣ ਵਾਲੀ ਰੀਅਲ ਇਸਟੇਟ ਕੰਪਨੀ ਗੋਦਰੇਜ਼ ਪ੍ਰਾਪਰਟੀ ਨੇ ਇੱਥੇ ਲਗਜ਼ਰੀ ਫਲੈਟ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ।
ਮੁੰਬਈ ਦੇ ਚੈਮੰਬੂਰ ਇਲਾਕੇ ‘ਚ ਸਥਿਤ 2.2 ਕਰੋੜ ਏਕੜ ਵਿਚ ਫੈਲੇ ਆਰ.ਕੇ ਸਟੂਡੀਓ ‘ਚ ਗੋਦਰੇਜ਼ ਪ੍ਰਾਪਰਟੀ ਨੇ ਤਿੰਨ ਤਰਾਂ ਦੇ ਫਲੈਟਸ 3bhk,4bhk, ਸ਼ੁਰੂ ਕੀਤੇ ਹਨ। ਇਹਨਾਂ ਦੀ ਸ਼ੁਰੂਆਤੀ ਕੀਮਤ 6.9 ਕਰੋੜ ਤੋਂ ਲੈਕੇ 10.9 ਕਰੋੜ ਤੱਕ ਹੈ। ਇਹਨਾਂ ਦੀ ਏਡਵਾਂਸ ਬੂਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਰਾਜ ਕਪੂਰ ਤੋਂ ਬਾਅਦ ਆਰ.ਕੇ ਸਟੂਡੀਓ ਦੀ ਦੇਖਭਾਲ ਕਪੂਰ ਪਰਿਵਾਰ ਹੀ ਕਰ ਰਿਹਾ ਸੀ। ਮੁੰਬਈ ਮਿਰਰ ਨਾਲ ਗੱਲਬਾਤ ਦੇ ਦੌਰਾਨ ਰਿਸ਼ੀ ਕਪੂਰ ਨੇ ਦੱਸਿਆ ਸੀ ਕਿ ਸਟੂਡੀਓ ਦੇ ਵਾਪਸ ਨਿਰਮਾਣ ਤੋਂ ਬਾਅਦ ਵੀ ਇਸ ਤੋ ਹੋਣ ਵਾਲੀ ਆਮਦਨੀ ਸਟੂਡੀਓ ਨੂੰ ਚਲਾਏ ਰਖਣ ਵਾਸਤੇ ਕਾਫੀ ਨਹੀਂ ਸੀ, ਤੇ ਅੱਗ ਲੱਗਣ ਤੋਂ ਪਹਿਲਾਂ ਵੀ ਸਟੂਡੀਓ ਨੇ ਕਾਫੀ ਉਤਾਰ ਚੜਾਅ ਦੇਖੇ ਹਨ। ਆਰ.ਕੇ ਸਟੂਡੀਓ ਮੇਰਾ ਨਾਮ ਜੋਕਰ, ਰਾਮ ਤੇਰੀ ਗੰਗਾ ਮੈਲੀ, ਬੋਬੀ, ਸਤਿਅਮ ਸ਼ਿਵਮ ਸੁੰਦਰਮ ਵਰਗੀ ਬਲੋਕਬਸਟਰ ਫਿਲਮਾਂ ਦਾ ਇਕ ਅਹਿਮ ਹਿੱਸਾ ਰਿਹਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।