<p><strong>ਚੰਡੀਗੜ੍ਹ&comma; 22 ਜਨਵਰੀ &vert;<&sol;strong> ਪੰਜਾਬ ਦਾ ਮੌਸਮ ਅੱਜ ਤੋਂ ਬਦਲੇਗਾ। ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਕਾਰਨ ਸੂਬੇ ਵਿਚ ਦੋ ਦਿਨਾਂ ਤੱਕ ਕੁਝ ਥਾਵਾਂ &&num;8216&semi;ਤੇ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅੱਜ &lpar;ਬੁੱਧਵਾਰ&rpar; 17 ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।<&sol;p>&NewLine;<p>ਦੂਜੇ ਪਾਸੇ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿਚ 1&period;5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਤਾਪਮਾਨ ਤੋਂ 2&period;7 ਡਿਗਰੀ ਜ਼ਿਆਦਾ ਹੈ। ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿਚ 23&period;3 ਡਿਗਰੀ ਦਰਜ ਕੀਤਾ ਗਿਆ।<&sol;p>&NewLine;<p>ਹਾਲਾਂਕਿ ਮੌਸਮ ਵਿਭਾਗ ਵੱਲੋਂ ਧੁੰਦ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ&comma; ਉਨ੍ਹਾਂ ਵਿਚ ਬਠਿੰਡਾ&comma; ਮਾਨਸਾ&comma; ਬਰਨਾਲਾ&comma; ਸੰਗਰੂਰ&comma; ਪਟਿਆਲਾ&comma; ਮੋਹਾਲੀ&comma; ਫਤਿਹਗੜ੍ਹ ਸਾਹਿਬ&comma; ਲੁਧਿਆਣਾ&comma; ਰੂਪਨਗਰ&comma; ਨਵਾਂਸ਼ਹਿਰ&comma; ਜਲੰਧਰ&comma; ਕਪੂਰਥਲਾ&comma; ਹੁਸ਼ਿਆਰਪੁਰ&comma; ਕਪੂਰਥਲਾ&comma; ਅੰਮ੍ਰਿਤਸਰ&comma; ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ।<&sol;p>&NewLine;<p>ਉਂਝ ਪੰਜਾਬ ਵਿਚ ਰਾਤਾਂ ਅਜੇ ਵੀ ਠੰਡੀਆਂ ਹਨ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਕੱਲ ਦੇ ਮੁਕਾਬਲੇ ਔਸਤ ਘੱਟੋ-ਘੱਟ ਤਾਪਮਾਨ ਵਿਚ 1&period;5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਘੱਟ ਤਾਪਮਾਨ ਅਬੋਹਰ ਵਿਚ 6&period;2 ਡਿਗਰੀ ਦਰਜ ਕੀਤਾ ਗਿਆ ਹੈ।<&sol;p>&NewLine;<p>ਸਾਰੇ ਜ਼ਿਲ੍ਹਿਆਂ ਦਾ ਰਾਤ ਦਾ ਤਾਪਮਾਨ 6 ਡਿਗਰੀ ਤੋਂ 10 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਹਰ ਪਾਸੇ ਤਾਪਮਾਨ ਡਿੱਗ ਗਿਆ ਹੈ। ਅੰਮ੍ਰਿਤਸਰ &&num;8216&semi;ਚ 8&period;0 ਡਿਗਰੀ&comma; ਲੁਧਿਆਣਾ &&num;8216&semi;ਚ 10 ਡਿਗਰੀ&comma; ਪਟਿਆਲਾ &&num;8216&semi;ਚ 9&period;1 ਡਿਗਰੀ&comma; ਮੋਹਾਲੀ &&num;8216&semi;ਚ 10&period;8 ਡਿਗਰੀ ਅਤੇ ਬਠਿੰਡਾ &&num;8216&semi;ਚ 6&period;4 ਡਿਗਰੀ ਤਾਪਮਾਨ ਦਰਜ ਕੀਤਾ ਗਿਆ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;