ਫਿਰੋਜ਼ਪੁਰ | ਮਨੀਲਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਜ਼ੀਰਾ ਦਾ ਰਹਿਣ ਵਾਲਾ ਸੀ। ਮੌਤ ਦੀ ਖਬਰ ਸੁਣਦਿਆਂ ਹੀ ਨੌਜਵਾਨ ਦੇ ਪਿਤਾ ਪੂਰਨ ਸਿੰਘ ਨੂੰ ਡੂੰਘਾ ਸਦਮਾ ਲੱਗਾ। ਨੌਜਵਾਨ ਭੋਲੂ ਸੇਖੋਂ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਕੁਝ ਸਾਲ ਪਹਿਲਾਂ ਵੀ ਪਿੰਡ ਦੇ ਇਕ ਨੌਜਵਾਨ ਭਗਵੰਤ ਸਿੰਘ ਦਾ ਮਨੀਲਾ ਵਿਖੇ ਕਤਲ ਕਰ ਦਿੱਤਾ ਸੀ, ਜੋਕਿ ਭੋਲੂ ਸੇਖੋਂ ਦਾ ਕਰੀਬੀ ਸਾਥੀ ਸੀ।ਭੋਲੂ ਸੇਖੋਂ 4 ਸਾਲ ਪਹਿਲਾਂ ਮਨੀਲਾ ਗਿਆ ਸੀ। ਓਥੇ ਫਾਇਨਾਂਸ ਦਾ ਕੰਮ ਕਰਦਾ ਸੀ। ਭੋਲੂ ਨੂੰ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।