ਪੰਜਾਬੀ ਗਾਇਕ ਐਸ਼ ਢੰਡਾ ਹੈਰੋਇਨ ਸਣੇ ਗ੍ਰਿਫਤਾਰ

0
639

ਜਲੰਧਰ | ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਨਸ਼ੀਲੇ ਪਦਾਰਥ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀ ਦੀ ਪਛਾਣ ਅਸ਼ਵਨੀ ਕੁਮਾਰ ਵਾਸੀ ਪਿੰਡ ਢੰਡਾ ਗੁਰਾਇਆ ਵਜੋਂ ਦੱਸੀ ਜਾ ਰਹੀ ਹੈ।

ਐੱਸ ਓ ਯੂ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਿਸ਼ਨ ਕੰਪਾਊਂਡ ਨੇੜੇ ਗਸ਼ਤ ਦੌਰਾਨ ਉਕਤ ਆਰੋਪੀ ਨੂੰ 110 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਜਾਂਚ ‘ਚ ਪਤਾ ਲੱਗਾ ਕਿ ਆਰੋਪੀ ਖਿਲਾਫ ਲੜਾਈ-ਝਗੜੇ ਅਤੇ ਐੱਨਡੀਪੀਐੱਸ ਦੇ ਕਈ ਮਾਮਲੇ ਪੰਜਾਬ ਅਤੇ ਦਿੱਲੀ ਵਿੱਚ ਦਰਜ ਹਨ। ਆਰੋਪੀ ਐਸ਼ ਢੰਡਾ ਦੇ ਨਾਂ ਨਾਲ ਗਾਇਕ ਵਜੋਂ ਜਾਣਿਆ ਜਾਂਦਾ ਹੈ। ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here