<h3><strong>ਵਾਇਰਲ ਵੀਡੀਓ ਨੂੰ ਲੈ ਕੇ ਵਿਵਾਦ&colon; ਹਰਭਜਨ ਸਿੰਘ ਦੇ ਦਾਅਵੇ ਨੂੰ ਪੰਜਾਬ ਪੁਲਿਸ ਨੇ ਨਕਾਰਿਆ<br &sol;>&NewLine;<&sol;strong><br &sol;>&NewLine;ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ&comma; ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਪੰਜਾਬ ਦੀ ਹੈ&comma; ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਰਅਸਲ&comma; ਨਸ਼ੇ ਵਿੱਚ ਝੂੰਮਦੇ ਦੋ ਮੁੰਡਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ&comma; ਜਿਸ ਨੂੰ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੇ ਪੇਜ ’ਤੇ ਸਾਂਝਾ ਕਰਦਿਆਂ ਸੂਬੇ ਵਿੱਚ ਨਸ਼ਿਆਂ ਦੀ ਦੁਰਵਰਤੋਂ ’ਤੇ ਦੁੱਖ ਪ੍ਰਗਟ ਕੀਤਾ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ’ਤੇ ਤੁਰੰਤ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਵਾਇਰਲ ਵੀਡੀਓ ਪੰਜਾਬ ਦੀ ਨਹੀਂ&comma; ਸਗੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੀ ਹੈ। ਹਰਭਜਨ ਸਿੰਘ ਨੇ ਆਪਣੇ ਅਕਾਊਂਟ ’ਤੇ ਲਿਖਿਆ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ&comma; ਜੋ ਕਦੇ ਆਪਣੀ ਤਰੱਕੀ&comma; ਹਿੰਮਤ ਅਤੇ ਬਹਾਦਰੀ ਲਈ ਜਾਣਿਆ ਜਾਂਦਾ ਸੀ&comma; ਹੁਣ ਨਸ਼ੇ ਦੀ ਲਤ ਵਿੱਚ ਫਸ ਗਿਆ ਹੈ। ਜਿਵੇਂ ਹੀ ਹਰਭਜਨ ਸਿੰਘ ਦੀ ਪੋਸਟ ਸਾਹਮਣੇ ਆਈ&comma; ਪੰਜਾਬ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸਾਬਕਾ ਕ੍ਰਿਕਟਰ ਨੂੰ ਟੈਗ ਕਰਕੇ ਦਾਅਵੇ ਦਾ ਖੰਡਨ ਕੀਤਾ।<&sol;h3>&NewLine;<h3><strong>2&period; &OpenCurlyQuote;ਆਪ’ ਨੇ ਹਰਭਜਨ ਸਿੰਘ ਨੂੰ ਘੇਰਿਆ&comma; ਵਿੱਤ ਮੰਤਰੀ ਹਰਪਾਲ ਚੀਮਾ ਨੇ ਸਾਜ਼ਿਸ਼ ਦਾ ਲਾਇਆ ਦੋਸ਼<br &sol;>&NewLine;<&sol;strong><br &sol;>&NewLine;ਦੂਜੇ ਪਾਸੇ&comma; ਵਾਇਰਲ ਵੀਡੀਓ ਮਾਮਲੇ ਵਿੱਚ &OpenCurlyQuote;ਆਪ’ ਨੇ ਕ੍ਰਿਕਟਰ ਹਰਭਜਨ ਸਿੰਘ ਨੂੰ ਘੇਰਿਆ। ਇਸ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਇਹ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਅਤੇ ਪੰਜਾਬ ਪੁਲਿਸ ਨਸ਼ਿਆਂ ਖ਼ਿਲਾਫ਼ ਸਾਕਾਰਾਤਮਕ ਭੂਮਿਕਾ ਨਿਭਾ ਰਹੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਹਰਭਜਨ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਡਾਟਾ ਇਕੱਠਾ ਕਰ ਰਹੀ ਹੈ ਅਤੇ ਕਾਰਵਾਈ ਵੀ ਕੀਤੀ ਜਾਵੇਗੀ। ਇਸ ਸੰਬੰਧੀ &OpenCurlyQuote;ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਭਾਜਪਾ ਦੇ ਕਈ ਲੋਕਾਂ ਨੇ ਇਸ ਤੋਂ ਪਹਿਲਾਂ ਵੀ ਝੂਠ ਫੈਲਾਇਆ ਹੈ ਅਤੇ ਸਵਾਲ ਕੀਤਾ ਕਿ ਕੀ ਇਹ ਆਦੇਸ਼ ਪੀਐੱਮਓ ਤੋਂ ਆਇਆ ਸੀ।<&sol;h3>&NewLine;<h3><strong>3&period; ਕਾਂਗਰਸ ਅੰਦਰ ਤੀਜਾ ਧੜਾ ਸਰਗਰਮ&colon; ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਵਿਧਾਇਕਾਂ ਦੀ ਗੁਪਤ ਬੈਠਕ<br &sol;>&NewLine;<&sol;strong><br &sol;>&NewLine;ਪੰਜਾਬ ਕਾਂਗਰਸ ਵਿੱਚ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਹੁਣ ਤੀਜਾ ਧੜਾ ਵੀ ਸਰਗਰਮ ਹੋ ਗਿਆ ਹੈ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ 15 ਕਾਂਗਰਸੀ ਵਿਧਾਇਕਾਂ ਨਾਲ ਚੰਡੀਗੜ੍ਹ ਵਿੱਚ ਗੁਪਤ ਬੈਠਕ ਕੀਤੀ&comma; ਜਿਸ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਲਿਆ ਗਿਆ। ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ ਅਤੇ ਪ੍ਰਤਾਪ ਸਿੰਘ ਬਾਜਵਾ ਦਿੱਲੀ ਲਈ ਰਵਾਨਾ ਵੀ ਹੋ ਚੁੱਕੇ ਹਨ। ਦੱਸ ਦਈਏ ਕਿ ਪਾਰਟੀ ਅੰਦਰ ਇਸ ਨੂੰ ਚੰਨੀ ਅਤੇ ਵੜਿੰਗ ਤੋਂ ਇਲਾਵਾ ਇੱਕ ਨਵੇਂ ਤੀਜੇ ਧੜੇ ਵਜੋਂ ਵੇਖਿਆ ਜਾ ਰਿਹਾ ਹੈ। ਹਾਲ ਹੀ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਪੰਜਾਬ ਦੌਰੇ ’ਤੇ ਆਏ ਸਨ&comma; ਜਿਸ ਦੌਰਾਨ ਕਈ ਥਾਈਂ ਵੜਿੰਗ ਅਤੇ ਚੰਨੀ ਸਮਰਥਕਾਂ ਵਿਚਾਲੇ ਟਕਰਾਅ ਦੇ ਮਾਮਲੇ ਵੀ ਸਾਹਮਣੇ ਆਏ।<&sol;h3>&NewLine;<h3><strong>4&period; ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਕੋਰ ਕਮੇਟੀ ਦਾ ਵਿਸਥਾਰ&comma; 20 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ<br &sol;>&NewLine;<&sol;strong><br &sol;>&NewLine;ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ ਕੀਤਾ ਅਤੇ ਵੱਖ-ਵੱਖ 20 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ&period; ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਹੜੇ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।<&sol;h3>&NewLine;<h3><strong>5&period; ਗੁਰਬਾਣੀ ਲਾਈਵ ਪ੍ਰਸਾਰਨ ਵਿਵਾਦ&colon; ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦਾ ਵੱਡਾ ਬਿਆਨ<br &sol;>&NewLine;<&sol;strong><br &sol;>&NewLine;ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਬਾਣੀ ਦੇ ਲਾਈਵ ਪ੍ਰਸਾਰਨ ਨੂੰ ਲੈ ਕੇ ਚੱਲ ਰਹੇ ਵਿਵਾਦ ’ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਸੰਬੰਧੀ ਕਿਸੇ ਵੀ ਚੈਨਲ ਜਾਂ ਸੰਸਥਾ ਨੂੰ ਆਪਣੀ ਮਨਮਰਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪ੍ਰਸਾਰਨ ਦੇ ਸਾਰੇ ਪ੍ਰਬੰਧ ਅਤੇ ਫ਼ੈਸਲੇ ਲੈਣ ਦਾ ਇੱਕੋ-ਇੱਕ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ &lpar;SGPC&rpar; ਕੋਲ ਹੈ&comma; ਜੋ ਕਿ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਜੇਕਰ ਕੋਈ ਚੈਨਲ ਗੁਰਬਾਣੀ ਦਾ ਪ੍ਰਸਾਰਨ ਕਰਨਾ ਚਾਹੁੰਦਾ ਹੈ&comma; ਤਾਂ ਉਸ ਨੂੰ ਸ਼੍ਰੋਮਣੀ ਕਮੇਟੀ ਤੋਂ ਪੂਰੀ ਇਜਾਜ਼ਤ ਲੈਣੀ ਪਵੇਗੀ।<&sol;h3>&NewLine;<h3><strong>6&period; ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਭਰੀ ਈਮੇਲ&comma; ਸਖ਼ਤ ਚੈਕਿੰਗ<br &sol;>&NewLine;<&sol;strong><br &sol;>&NewLine;ਚੰਡੀਗੜ੍ਹ ਦੇ ਸੈਕਟਰ 38 ਸਥਿਤ ਵਿਵੇਕ ਹਾਈ ਸਕੂਲ ਸਮੇਤ ਕਈ ਹੋਰ ਪ੍ਰਮੁੱਖ ਸਕੂਲਾਂ ਨੂੰ ਈਮੇਲ ਪ੍ਰਾਪਤ ਹੋਈ&comma; ਜਿਸ ਵਿੱਚ ਸਕੂਲ ਦੀਆਂ ਇਮਾਰਤਾਂ ਅੰਦਰ ਬੰਬ ਰੱਖੇ ਹੋਣ ਦਾ ਦਾਅਵਾ ਕੀਤਾ ਗਿਆ ਸੀ। ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀਆਂ ਟੀਮਾਂ ਸਕੂਲ ਕੰਪਲੈਕਸਾਂ ਵਿੱਚ ਪਹੁੰਚ ਕੇ ਸਖ਼ਤ ਚੈਕਿੰਗ ਕੀਤੀ। ਪਿਛਲੀਆਂ ਧਮਕੀਆਂ ਵਾਂਗ&comma; ਇਹ ਈਮੇਲ ਵੀ ਖ਼ਾਲਿਸਤਾਨ ਦੀ ਵਿਚਾਰਧਾਰਾ ਦਾ ਸਮਰਥਨ ਕਰਨ ਵਾਲੇ ਇੱਕ ਸਮੂਹ ਵੱਲੋਂ ਭੇਜੀ ਗਈ ਦੱਸੀ ਜਾ ਰਹੀ ਹੈ।<&sol;h3>&NewLine;<h3><strong>7&period; ਪੀਐੱਮ ਮੋਦੀ ਦੀ ਅਪੀਲ&colon; &OpenCurlyQuote;ਹਰ ਘਰ ਤਿਰੰਗਾ’ ਮੁਹਿੰਮ ਨੂੰ ਉਤਸਵ ਵਾਂਗ ਮਨਾਓ<br &sol;>&NewLine;<&sol;strong><br &sol;>&NewLine;ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇੱਕ ਨਵਾਂ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ&comma; ਜਿਸ ਵਿੱਚ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ &OpenCurlyQuote;ਹਰ ਘਰ ਤਿਰੰਗਾ’ ਮੁਹਿੰਮ ਹਰ ਘਰ ਵਿੱਚ ਉਤਸਵ ਵਾਂਗ ਮਨਾਉਣ ਦੀ ਅਪੀਲ ਕੀਤੀ। ਪੀਐੱਮ ਮੋਦੀ ਨੇ ਦੇਸ਼ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਅਤੇ 15 ਅਗਸਤ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਉਣ ਦੇ ਨਾਲ-ਨਾਲ ਸੁਤੰਤਰਤਾ ਸੰਗਰਾਮ ਦੇ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ। ਇਸ ਮੌਕੇ ਦੇਸ਼ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮਨਾਏਗਾ।<&sol;h3>&NewLine;<h3><strong>8&period; ਮੌਸਮ ਅਪਡੇਟ&colon; ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ<&sol;strong><&sol;p>&NewLine;<p>ਮੌਸਮ ਵਿਭਾਗ ਨੇ 12 ਅਗਸਤ ਨੂੰ ਪਠਾਨਕੋਟ&comma; ਗੁਰਦਾਸਪੁਰ&comma; ਹੁਸ਼ਿਆਰਪੁਰ&comma; ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ&comma; ਜਦਕਿ ਅੰਮ੍ਰਿਤਸਰ&comma; ਜਲੰਧਰ&comma; ਲੁਧਿਆਣਾ&comma; ਪਟਿਆਲਾ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। 13 ਅਗਸਤ ਨੂੰ ਅੰਮ੍ਰਿਤਸਰ&comma; ਜਲੰਧਰ&comma; ਲੁਧਿਆਣਾ&comma; ਪਟਿਆਲਾ ਅਤੇ ਬਠਿੰਡਾ ਵਿੱਚ ਕੁਝ ਥਾਵਾਂ ’ਤੇ ਹੀ ਹਲਕੀ ਬਾਰਿਸ਼ ਹੋ ਸਕਦੀ ਹੈ। 14 ਅਗਸਤ ਨੂੰ ਪਠਾਨਕੋਟ&comma; ਹੁਸ਼ਿਆਰਪੁਰ&comma; ਨਵਾਂਸ਼ਹਿਰ&comma; ਰੂਪਨਗਰ ਅਤੇ ਐੱਸ&period;ਏ&period;ਐੱਸ&period; ਨਗਰ &lpar;ਮੋਹਾਲੀ&rpar; ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ&comma; ਜਦਕਿ ਅੰਮ੍ਰਿਤਸਰ&comma; ਜਲੰਧਰ&comma; ਗੁਰਦਾਸਪੁਰ&comma; ਲੁਧਿਆਣਾ&comma; ਸੰਗਰੂਰ ਅਤੇ ਪਟਿਆਲਾ ਵਿੱਚ 50 ਫ਼ੀਸਦੀ ਮੀਂਹ ਪੈਣ ਦੇ ਆਸਾਰ ਹਨ। 15 ਅਗਸਤ ਨੂੰ ਪਠਾਨਕੋਟ&comma; ਹੁਸ਼ਿਆਰਪੁਰ&comma; ਨਵਾਂਸ਼ਹਿਰ&comma; ਰੂਪਨਗਰ ਅਤੇ ਐੱਸ&period;ਏ&period;ਐੱਸ&period; ਨਗਰ ਵਿੱਚ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ।<&sol;h3>&NewLine;<p><amp-youtube data-videoid&equals;"vRKPgQtXEWM" layout&equals;"responsive" width&equals;"1000" height&equals;"563"><&sol;amp-youtube><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;