ਚੰਡੀਗੜ੍ਹ। ਆਜਾਦੀ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਮਦਦ ਨਾਲ ਪੰਜਾਬ ਪੁਲਿਸ ਨੇ ਪਾਕਿ ਸਮਰਥਿਤ ਆਈਐਸਆਈ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਿਆ ਹੈ। ਪੰਜਾਬ ਪੁਲਿਸ ਨੇ ਕਨਾਡਾ ਸਥਿਤ ਅਰਸ਼ ਡੱਲਾ ਤੇ ਆਸਟਰੇਲੀਆ ਸਥਿਤ ਗੁਰਜੰਟ ਸਿੰਘ ਨਾਲ ਜੁੜੇ ਚਾਰ ਮਾਡਿਊਲ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਡੀਜੀਪੀ ਪੰਜਾਬ ਨੇ ਦੱਸਿਆ ਕਿ ਆਰੋਪੀਆਂ ਤੋਂ 3 ਹੱਥਗੋਲੇ, 1 ਆਈਈਡੀ, 2 9 ਐਮਐਮ ਦੇ ਪਿਸਤੌਲ ਤੇ 40 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਸ ਤੋਂ ਪਹਿਲਾਂ ਅਪ੍ਰੈਲ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਟ ਵਿੰਗ ਨੇ ਭਗੌੜੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਡੱਲਾ ਦੇ ਨੇੜਲੇ ਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਸੀ। ਹਰਸ਼ ਕੁਮਾਰ ਤੇ ਉਸਦਾ ਸਾਥੀ ਰਾਘਵ ਦੋਵੇਂ ਹੀ ਕੋਟ ਈਸੇ ਖਾਂ, ਮੋਗਾ ਦੇ ਰਹਿਣ ਵਾਲੇ ਸਨ। ਉਨ੍ਹਾਂ ਤੋਂ ਪੁਲਿਸ ਨੇ 44 ਕਾਰਤੂਸ ਸਣੇ ਵਿਦੇਸ਼ੀ ਐਮਪੀ-5 ਗਨ ਬਰਾਮਦ ਕੀਤੀ ਸੀ।

ਕੌਣ ਹੈ ਅਰਸ਼ ਡੱਲਾ
ਸਰਗਰਮ ਗੈਂਗਟਸਟਰ ਤੋਂ ਅੱਤਵਾਦੀ ਬਣਿਆ ਡੱਲਾ ਮੋਗਾ ਦਾ ਰਹਿਣ ਵਾਲਾ ਹੈ ਤੇ ਹੁਣ ਕੈਨੇਡਾ ਵਿਚ ਰਹਿੰਦਾ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਗੈਂਗਸਟਰ ਤੇ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਸੀ। ਪੰਜਾਬ ਪੁਲਿਸ ਨੇ ਪਹਿਲਾਂ ਹੀ ਅਰਸ਼ ਡੱਲਾ ਦੇ ਕਈ ਮਾਡਿਊਲ ਦਾ ਪਰਦਾਫਾਸ਼ ਕਰਕੇ ਉਸਦੇ ਨੇੜਲੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ ਆਈਡੀ, ਹੱਥਗੋਲੇ ਤੇ ਹੋਰ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

ਇਸ ਤੋਂ ਇਲਾਵਾ ਦਿੱਲੀ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। ਦੱਖਣੀ ਦੁਆਰਕਾ ਜਿਲਾ ਪੁਲਿਸ ਨੇ ਪਾਲਮ ਇਲਾਕੇ ਤੋਂ ਚੈਕਿੰਗ ਦੌਰਾਨ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਬੰਗਲਾਦੇਸ਼ ਮੰਤਰਾਲਾ ਦੇ 10 ਨਕਲੀ ਰਬੜ ਟਿਕਟ ਤੇ ਕਈ ਪਾਸਪੋਰਟ ਬਰਾਮਦ ਕੀਤੇ ਹਨ।

AddThis Website Tools