ਚੰਡੀਗੜ੍ਹ ,16 ਅਕਤੂਬਰ | ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਕੈਟਾਗਰੀ-4 ਦੇ ਮੁਲਾਜ਼ਮਾਂ ਲਈ ਲੈ ਕੇ ਆਈ ਹੈ ਵੱਡਾ ਤੋਹਫਾ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਦੀਵਾਲੀ ਦਾ ਸਭ ਤੋਂ ਵੱਡਾ ਤਿਉਹਾਰ ਹਰ ਵਰਗ ਲਈ ਖਾਸ ਹੁੰਦਾ ਹੈ। ਪੰਜਾਬ ਸਰਕਾਰ ਨੇ ਸਾਲ 2024-25 ਦੌਰਾਨ ਸ਼੍ਰੇਣੀ-4 (ਗਰੁੱਪ-ਡੀ) ਦੇ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਹ ਰਕਮ 28 ਅਕਤੂਬਰ 2024 ਤੱਕ ਕਢਵਾਈ ਜਾ ਸਕਦੀ ਹੈ ਅਤੇ ਇਹ ਕਰਜ਼ਾ 5 ਮਹੀਨਿਆਂ ਵਿਚ ਵਸੂਲ ਕੀਤਾ ਜਾਵੇਗਾ। ਇਸ ਦੀ ਪਹਿਲੀ ਕਿਸ਼ਤ ਨਵੰਬਰ ਦੀ ਤਨਖਾਹ ਤੋਂ ਸ਼ੁਰੂ ਹੋਵੇਗੀ। ਇਸ ਸਕੀਮ ਤਹਿਤ ਸ਼੍ਰੇਣੀ-4 ਦੇ ਕਰਮਚਾਰੀ ਬਿਨਾਂ ਵਿਆਜ 10,000 ਰੁਪਏ ਦਾ ਕਰਜ਼ਾ ਲੈ ਸਕਣਗੇ।
ਦੱਸਿਆ ਜਾ ਰਿਹਾ ਹੈ ਕਿ ਇਹ ਕਰਜ਼ਾ ਸਿਰਫ਼ ਰੈਗੂਲਰ ਕੈਟਾਗਰੀ-4 (ਗਰੁੱਪ-ਡੀ) ਦੇ ਮੁਲਾਜ਼ਮਾਂ ਨੂੰ ਹੀ ਮਿਲੇਗਾ। ਮਜ਼ਦੂਰ, ਵਰਕ ਚਾਰਜ ਵਾਲੇ ਕਰਮਚਾਰੀ ਆਦਿ ਇਸ ਫੈਸਲੇ ਦੇ ਘੇਰੇ ਵਿਚ ਨਹੀਂ ਆਉਂਦੇ। ਜੋ ਕਰਮਚਾਰੀ ਯੋਗ ਨਹੀਂ ਹਨ, ਉਨ੍ਹਾਂ ਨੂੰ ਕਰਜ਼ਾ ਵੰਡਣ ਤੋਂ ਪਹਿਲਾਂ ਵੰਡ ਅਧਿਕਾਰੀ ਨੂੰ ਉਨ੍ਹਾਂ ਦੇ ਭਰੋਸੇ ‘ਤੇ ਰਿਟਰਨ ਲੈਣਾ ਚਾਹੀਦਾ ਹੈ ਤਾਂ ਜੋ ਕਰਜ਼ਾ ਸੁਰੱਖਿਅਤ ਰਹੇ ਅਤੇ ਨਿਰਧਾਰਤ ਸਮੇਂ ਦੇ ਅੰਦਰ ਵਾਪਸੀ ਕੀਤੀ ਜਾ ਸਕੇ। ਵੰਡ ਅਧਿਕਾਰੀ ਨੂੰ ਇਸ ਕਰਜ਼ੇ ਲਈ ਪ੍ਰਵਾਨਗੀ ਜਾਰੀ ਕਰਨ ਦਾ ਅਧਿਕਾਰ ਹੋਵੇਗਾ ਅਤੇ ਪ੍ਰਵਾਨਗੀ ਜਾਰੀ ਕਰਨ ਤੋਂ ਪਹਿਲਾਂ ਉਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੀ ਕਰਜ਼ਾ ਲੈਣ ਵਾਲਾ ਕਰਮਚਾਰੀ ਰਿਕਵਰੀ ਤੱਕ ਸੇਵਾ ਵਿਚ ਰਹੇਗਾ ਜਾਂ ਨਹੀਂ।
ਅਕਸਰ ਦੇਖਿਆ ਜਾਂਦਾ ਹੈ ਕਿ ਸੀਨੀਅਰ ਅਧਿਕਾਰੀ ਅਤੇ ਗ੍ਰੇਡ ਏ ਦੇ ਅਧਿਕਾਰੀ ਤਿਉਹਾਰਾਂ ਦੌਰਾਨ ਜ਼ਰੂਰੀ ਵਸਤਾਂ ਖਰੀਦਦੇ ਹਨ ਪਰ ਸ਼੍ਰੇਣੀ-4 (ਗਰੁੱਪ-ਡੀ) ਦੇ ਕਰਮਚਾਰੀ ਬੇਵੱਸ ਮਹਿਸੂਸ ਕਰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਫੈਸਟੀਵਲ ਲੋਨ ਸਕੀਮ ਲੈ ਕੇ ਆਈ ਹੈ।