ਚੰਡੀਗੜ੍ਹ, 8 ਅਕਤੂਬਰ | ਅਕਤੂਬਰ ਦਾ ਮਹੀਨਾ ਪੰਜਾਬ ਦੇ ਲੋਕਾਂ ਲਈ ਛੁੱਟੀਆਂ ਵਾਲਾ ਹੁੰਦਾ ਹੈ। ਇਸ ਮਹੀਨੇ ਵਿਚ ਪ੍ਰਮੁੱਖ ਤਿਉਹਾਰ ਸ਼ਾਮਲ ਹਨ, ਜਿਨ੍ਹਾਂ ਵਿਚ ਨਵਰਾਤਰੀ, ਦੁਰਗਾ ਪੂਜਾ, ਕਰਵਾ ਚੌਥ, ਦੁਸਹਿਰਾ, ਮਹਾਪੁਰਖਾਂ ਦੇ ਜਨਮ ਦਿਨ ਅਤੇ ਅੰਤ ਵਿਚ ਦੀਵਾਲੀ ਸ਼ਾਮਲ ਹੈ। ਅਜਿਹੇ ‘ਚ ਸਰਕਾਰੀ ਦਫਤਰਾਂ, ਬੈਂਕਾਂ ਤੇ ਸਕੂਲਾਂ ‘ਚ ਛੁੱਟੀ ਰਹੇਗੀ।
ਸੂਬਾ ਸਰਕਾਰ ਵੱਲੋਂ 17 ਅਕਤੂਬਰ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਵਾਲਮੀਕਿ ਜੈਅੰਤੀ ਹੈ, ਜਿਸ ਕਾਰਨ ਸੂਬੇ ਭਰ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦਫ਼ਤਰ ਬੰਦ ਰਹਿਣਗੇ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)