ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਲਹਿਰ ਨੂੰ ਦੇਖਦੇ ਹੋਏ ਪੰਜਾਬ ਦੇ ਸਿਹਤ ਵਿਭਾਗ ਨੇ ਵੀ ਵਿਦੇਸ਼ਾਂ ਖਾਸ ਕਰ ਕੇ ਚੀਨ ਵਿੱਚ ਸਾਹਮਣੇ ਆ ਰਹੀ ਸਥਿਤੀ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ।
ਜੇਕਰ ਪੰਜਾਬ ਵਿੱਚ ਕੋਵਿਡ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਸਿਰਫ਼ 9 ਐਕਟਿਵ ਕੇਸ ਹਨ, ਪੰਜਾਬ ਵਿੱਚ 16 ਜ਼ਿਲ੍ਹੇ ਅਜਿਹੇ ਹਨ, ਜਿੱਥੇ ਕੋਵਿਡ ਦਾ ਕੋਈ ਕੇਸ ਨਹੀਂ ਆਇਆ, ਅਸੀਂ ਲਗਾਤਾਰ ਟੈਸਟ ਵੀ ਕਰ ਰਹੇ ਹਾਂ ਅਤੇ ਜੋ ਮਰੀਜ਼ ਕੋਵਿਡ ਪਾਜ਼ੇਟਿਵ ਆ ਰਹੇ ਹਨ, ਉਨ੍ਹਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਜਿਸ ਤਰੀਕੇ ਨਾਲ ਦੇਸ਼ ਵਿੱਚ ਕੋਵਿਡ ਦੇ ਵਧਣ ਦੀ ਉਮੀਦ ਹੈ, ਇਸ ਲਈ ਅਸੀਂ ਆਪਣਾ ਹਸਪਤਾਲ ਤਿਆਰ ਕਰ ਲਿਆ ਹੈ, ਹਸਪਤਾਲ ਵਿੱਚ ਆਕਸੀਜਨ ਅਤੇ ਆਈਸੀਯੂ ਬੈੱਡ ਤਿਆਰ ਕੀਤੇ ਗਏ ਹਨ।