ਜਲੰਧਰ . ਕੈਪਟਨ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ‘ਚ ਲੱਗੇ ਕਰਫਿਊ ਦੌਰਾਨ ਕਿਸਾਨ ਦਿਨ ਭਰ ਆਪਣੇ ਖੇਤ ਵਿੱਚ ਕੰਮ ਕਰ ਸਕਦਾ ਹੈ। ਸਰਕਾਰ ਦੇ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਸਵੇਰੇ 6-9 ਵਜੇ ਤੱਕ ਖੇਤ ਜਾਣ ਤੇ ਸ਼ਾਮ ਨੂੰ 7-9 ਦੇ ਵਿਚਕਾਰ ਖੇਤਾਂ ਤੋਂ ਘਰ ਵਾਪਸ ਆਉਣ ਦੀ ਆਗਿਆ ਦਿੱਤੀ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਡੀਸੀ ਸਹਿਬਾਨ ਨੇ ਇਹ ਹੁਕਮ ਜਾਰੀ ਕਰ ਦਿੱਤਾ ਹੈ।

ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਲਈ ਕਿਸਾਨ ਆਪਣੇ ਮਜ਼ਦੂਰ, ਟਰੈਕਟਰ ਤੇ ਕੰਬਾਈਨ ਖੇਤਾਂ ‘ਚ ਲੈ ਜਾ ਸਕਦੇ ਹਨ। ਫ਼ਰੀਦਕੋਟ, ਮੋਹਾਲੀ ਸਮੇਤ ਕਈ ਜਿਲ੍ਹਿਆਂ ਦੇ ਡੀਸੀ ਨੇ ਹੁਣ ਕਿਸਾਨਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਅਨੁਸਾਰ ਸਵੇਰੇ 6 ਤੋਂ 9 ਵਜੇ ਤੱਕ ਖੇਤ ਜਾਣ ਦਾ ਸਮਾਂ ਤੈਅ ਕੀਤਾ। ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਵਾਪਸ ਆ ਸਕਦੇ ਹਨ। ਕਿਸਾਨ ਬਾਕੀ ਸਮਾਂ ਖੇਤ ‘ਚ ਕੰਮ ਕਰ ਸਕਦੇ ਹਨ।

ਪੈਸਟੀਸਾਇਡ, ਬੀਜਾਂ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਵੀ ਨਿਰਧਾਰਿਤ ਹੋਵੇਗਾ। ਫ਼ਸਲ ਦੀ ਕਟਾਈ ਤੇ ਢੁਆਈ ਸਬੰਧੀ ਦਿੱਕਤ ਨਾ ਹੋਵੇ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾ ਫ਼ਰੀਦਕੋਟ ਦੇ DC ਨੇ ਕਰਫ਼ਿਊ ਪਾਸ ‘ਤੇ ਰੋਕ ਲੱਗਾ ਦਿੱਤੀ ਹੈ। ਡੀਸੀ ਨੇ ਕਿਹਾ ਕਿ ਫ਼ਰੀਦਕੋਟ ਨੂੰ ਸੁਰੱਖਿਅਤ ਰੱਖਣਾ ਮੇਰੀ ਜ਼ਿੰਮੇਵਾਰੀ ਹੈ।ਹੁਣ ਡੀਸੀ ਨੇ ਆਪਣੀ ਨਵੇਂ ਹੁਕਮ ਜਾਰੀ ਕੀਤੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।