ਪੰਜਾਬ ਦੇ 14 ਜ਼ਿਲ੍ਹਿਆਂ ਤੋਂ 196 ਕੇਸ ਆਏ ਸਾਹਮਣੇ, ਪਾਜ਼ੀਟਿਵ ਮਰੀਜ਼ ਹੋਏ 779- ਵੇਖੋ ਜ਼ਿਲ੍ਹਾ ਵਾਰ ਰਿਪੋਰਟ
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੋਰੋਨਾ ਦੇ ਮਾਮਲੇ ਵੱਧ ਕੇ ਹੁਣ ਤੱਕ 779 ਹੋ ਗਏ ਹਨ। ਅੱਜ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਤੋਂ 196 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਸਭ ਤੋਂ ਵੱਧ 60 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅੱਜ ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ, ਐਸਏਐਸ ਨਗਰ, ਗੁਰਦਾਸਪੁਰ, ਜਲੰਧਰ, ਸੰਗਰੂਰ, ਰੋਪੜ, ਕਪੂਰਥਲਾ, ਮੋਗਾ ਤੇ ਮੁਕਤਸਰ ਤੋਂ ਮਰੀਜਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
02-05-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
| 1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 24868 |
| 2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 24868 |
| 3. | ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 779 |
| 4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 19316 |
| 5. | ਰਿਪੋਰਟ ਦੀ ਉਡੀਕ ਹੈ | 4780 |
| 6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 112 |
| 7. | ਐਕਟਿਵ ਕੇਸ | 640 |
| 8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 01 |
| 9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 02 |
| 10. | ਮ੍ਰਿਤਕਾਂ ਦੀ ਕੁੱਲ ਗਿਣਤੀ | 20 |
02-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-196
| ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
| ਫ਼ਿਰੋਜਪੁਰ | 9 | ਰਾਜਸਥਾਨ ਦੇ 6 ਮਜ਼ਦੂਰ ਤੇ 3 *ਨਵੇਂ ਕੇਸ |
| ਅੰਮ੍ਰਿਤਸਰ | 60 | *ਨਵੇਂ ਕੇਸ |
| ਪਟਿਆਲਾ | 21 | *ਨਵੇਂ ਕੇਸ |
| ਲੁਧਿਆਣਾ | 21 | *ਨਵੇਂ ਕੇਸ |
| ਹੁਸ਼ਿਆਰਪੁਰ | 31 | *ਨਵੇਂ ਕੇਸ |
| ਫ਼ਤਹਿਗੜ੍ਹ ਸਾਹਿਬ | 6 | 5*ਨਵੇਂ ਕੇਸ ਅਤੇ 1 ਕੰਬਾਇਨ ਵਰਕਰ |
| ਐਸ.ਏ.ਐਸ. ਨਗਰ | 2 | ਨਵੇਂ ਕੇਸ |
| ਗੁਰਦਾਸਪੁਰ | 1 | *ਨਵਾਂ ਕੇਸ |
| ਜਲੰਧਰ | 15 | *ਨਵੇਂ ਕੇਸ |
| ਸੰਗਰੂਰ | 1 | *ਨਵਾਂ ਕੇਸ |
| ਰੋਪੜ | 1 | *ਨਵਾਂ ਕੇਸ |
| ਕਪੂਰਥਲਾ | 1 | *ਨਵਾਂ ਕੇਸ |
| ਮੋਗਾ | 22 | 17 *ਨਵੇਂ ਕੇਸ, 5 ਨਵੇਂ ਕੇਸ(1 ਦੁਬਈ ਤੋਂ ਪਰਤਿਆ ਅਤੇ 4 ਆਸ਼ਾ ਵਰਕਰਜ਼) |
| ਮੁਕਤਸਰ | 3 | ਨਵੇਂ ਕੇਸ |
ਅੰਮ੍ਰਿਤਸਰ 150 ਮਾਮਲਿਆਂ ਨਾਲ ਨੰਬਰ 1’ਤੇ
| ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏਕੇਸਾਂ ਦੀਗਿਣਤੀ | ਕੁੱਲ ਐਕਟਿਵ ਕੇਸ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
| 1. | ਅੰਮ੍ਰਿਤਸਰ | 150 | 133 | 8 | 2 |
| 2. | ਜਲੰਧਰ | 119 | 107 | 8 | 4 |
| 3. | ਲੁਧਿਆਣਾ | 94 | 84 | 6 | 4 |
| 4. | ਐਸ.ਏ.ਐਸ. ਨਗਰ | 93 | 57 | 34 | 2 |
| 5. | ਪਟਿਆਲਾ | 89 | 86 | 2 | 1 |
| 6. | ਫ਼ਿਰੋਜਪੁਰ | 27 | 26 | 1 | 0 |
| 7. | ਪਠਾਨਕੋਟ | 25 | 15 | 9 | 1 |
| 8. | ਐਸ.ਬੀ.ਐਸ. ਨਗਰ | 23 | 4 | 18 | 1 |
| 9. | ਤਰਨਤਾਰਨ | 14 | 14 | 0 | 0 |
| 10. | ਮਾਨਸਾ | 13 | 9 | 4 | 0 |
| 11. | ਕਪੂਰਥਲਾ | 13 | 10 | 2 | 1 |
| 12. | ਹੁਸ਼ਿਆਰਪੁਰ | 42 | 35 | 6 | 1 |
| 13. | ਫ਼ਤਹਿਗੜ੍ਹ ਸਾਹਿਬ | 12 | 10 | 2 | 0 |
| 14. | ਫ਼ਰੀਦਕੋਟ | 6 | 5 | 1 | 0 |
| 15. | ਸੰਗਰੂਰ | 6 | 3 | 3 | 0 |
| 16. | ਮੋਗਾ | 28 | 24 | 4 | 0 |
| 17. | ਰੋਪੜ | 5 | 2 | 2 | 1 |
| 18. | ਗੁਰਦਾਸਪੁਰ | 5 | 4 | 0 | 1 |
| 19. | ਮੁਕਤਸਰ | 7 | 6 | 1 | 0 |
| 20. | ਫ਼ਾਜਿਲਕਾ | 4 | 4 | 0 | 0 |
| 21. | ਬਰਨਾਲਾ | 2 | 0 | 1 | 1 |
| 22. | ਬਠਿੰਡਾ | 2 | 2 | 0 | 0 |
| | ਕੁੱਲ | 779 | 640 | 112 | 20 |