ਚੰਡੀਗੜ੍ਹ | ਕਿਸਾਨਾਂ ਨੂੰ WhatsApp ਤੇ DigiLocker ਸਹੂਲਤਾਂ ਦੇਣ ਵਾਲਾ ਪਹਿਲਾ ਸੂਬਾ ਪੰਜਾਬ ਬਣ ਗਿਆ ਹੈ। ਇਸ ਨੂੰ ਐਵਾਰਡ
ਵੀ ਮਿਲਿਆ ਹੈ। ਇਥੇ ਕਿਸਾਨਾਂ ਨੂੰ ਜੇ-ਫਾਰਮ ਦੇ ਡਿਜੀਟਾਈਜ਼ੇਸ਼ਨ ਦੇ ਰੂਪ ਵਿਚ ਬਿਹਤਰ ਸਹੂਲਤ ਦਿੱਤੀ ਜਾ ਰਹੀ ਹੈ। ਪੰਜਾਬ ਮੰਡੀ ਬੋਰਡ ਨੂੰ ਹੁਣ ਇਨ੍ਹਾਂ ਸਹੂਲਤਾਂ ਲਈ 8ਵਾਂ ਡਿਜੀਟਲ ਟਰਾਂਸਫਾਰਮੇਸ਼ਨ ਐਵਾਰਡ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੋਰਡ ਦੀ ਆਈ.ਟੀ. ਟੀਮ ਨੇ ਕਿਸਾਨਾਂ ਦੀ ਸਹੂਲਤ ਲਈ ਕਈ ਈ-ਸੇਵਾਵਾਂ ਜਿਵੇਂ ਕਿ ਆਨਲਾਈਨ ਲਾਇਸੈਂਸ, ਆਨਲਾਈਨ ਭੁਗਤਾਨ, ਜੇ-ਫਾਰਮ ਦਾ ਡਿਜੀਟਾਈਜ਼ੇਸ਼ਨ, ਆਨਲਾਈਨ ਖਰੀਦ, ਪੰਜਾਬ ਵਿਚ ਆਉਣ ਵਾਲੀਆਂ ਸੂਬੇ ਤੋਂ ਬਾਹਰ ਦੀਆਂ ਫਸਲਾਂ ਦੀ ਰਿਕਾਰਡਿੰਗ ਆਦਿ ਲਾਗੂ ਕੀਤੀਆਂ ਹਨ।
ਦੂਜੇ ਪਾਸੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਕਿਹਾ ਕਿ ਪੰਜਾਬ ਲਗਭਗ ਸਾਰੇ ਵਿਭਾਗਾਂ ਵਿਚ ਈ-ਗਵਰਨੈਂਸ ਸਥਾਪਤ ਕਰਨ ਲਈ ਨਿਵੇਕਲੇ ਉਪਰਾਲੇ ਕਰਨ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਡਿਜੀਟਲ ਪਹਿਲਕਦਮੀਆਂ ਨੇ ਨਾ ਸਿਰਫ਼ ਸਟਾਫ਼ ਅਤੇ ਲੌਜਿਸਟਿਕਸ ਦੇ ਖਰਚਿਆਂ ਨੂੰ ਬਚਾਇਆ ਹੈ ਬਲਕਿ ਕੰਮਕਾਜ ਵਿਚ ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਇਆ ਹੈ ਅਤੇ ਨਾਲ ਹੀ ਹਿੱਤਧਾਰਕਾਂ ਦੀ ਸਹੂਲਤ ਲਈ ਈ-ਲਾਇਸੈਂਸ, ਈ-ਪਾਸ, ਸਮਰਪਿਤ ਗੇਟਵੇ ਦੀ ਸਹੂਲਤ ਵੀ ਦਿੱਤੀ ਹੈ।ਇਸ ਨਾਲ ਲਾਇਸੈਂਸ ਰਜਿਸਟ੍ਰੇਸ਼ਨ ਦੀ ਸਮਾਂ ਸੀਮਾ ਡੇਢ ਮਹੀਨੇ ਤੋਂ ਘਟਾ ਕੇ ਇਕ ਹਫ਼ਤੇ ਕਰਨ ਵਿਚ ਵੀ ਮਦਦ ਮਿਲੀ ਹੈ।