ਚੰਡੀਗੜ੍ਹ | ਪੰਜਾਬ ਦੇ ਨੌਜਵਾਨਾਂ ਦਾ ਧਿਆਨ ਹੁਣ ਨੌਕਰੀਆਂ ਮੰਗਣ ‘ਤੇ ਨਹੀਂ ਸਗੋਂ ਨੌਕਰੀਆਂ ਦੇਣ ‘ਤੇ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ‘ਬਿਜ਼ਨੈਸ ਬਲਾਸਟਰਜ਼’ ਪ੍ਰੋਗਰਾਮ ਤਹਿਤ 18 ਵਿਦਿਆਰਥੀਆਂ ਦੇ ਆਈਡੀਆ ਨੂੰ ਅੱਗੇ ਲਿਆਉਣ ਵਿਚ ਸਫਲ ਰਿਹਾ ਹੈ, ਜਿਨ੍ਹਾਂ ਨੂੰ ਸਟਾਰਟਅੱਪਸ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਵਾਰ 11ਵੀਂ ਅਤੇ 12ਵੀਂ ਜਮਾਤ ਦੇ 1.86 ਲੱਖ ਵਿਦਿਆਰਥੀਆਂ ਨੇ ਉੱਦਮਤਾ ਵਿਕਸਿਤ ਕਰਨ ਲਈ ਪ੍ਰੋਗਰਾਮ ਵਿਚ ਹਿੱਸਾ ਲਿਆ। 1.37 ਲੱਖ ਨੇ ਰਜਿਸਟ੍ਰੇਸ਼ਨ ਕਰਵਾਈ, ਜਦਕਿ 52 ਹਜ਼ਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਈਡੀਆ ‘ਤੇ ਕੰਮ ਕਰਨ ਲਈ ਚੁਣਿਆ ਗਿਆ ਹੈ। ਹਰੇਕ ਵਿਦਿਆਰਥੀ ਨੂੰ ਸੀਡ ਮਨੀ ਵਜੋਂ 2-2 ਹਜ਼ਾਰ ਰੁਪਏ ਦਿੱਤੇ ਗਏ ਹਨ।

1 ਅਕਤੂਬਰ ਤੱਕ 46910 ਵਿਦਿਆਰਥੀਆਂ ਦੇ ਖਾਤਿਆਂ ਵਿਚ 9.38 ਕਰੋੜਾਂ ਟਰਾਂਸਫਰ ਕੀਤੇ ਜਾ ਚੁੱਕੇ ਹਨ। 52050 ਵਿਦਿਆਰਥੀਆਂ ਨੂੰ 10.41 ਕਰੋੜ ਰੁਪਏ ਦਿੱਤੇ ਜਾਣੇ ਹਨ। ਵਿਦਿਆਰਥੀਆਂ ਨੂੰ ਆਈਡੀਆ ‘ਤੇ ਕੰਮ ਕਰਨ, ਪ੍ਰੋਡਕਟ ਮਾਰਕੀਟਿੰਗ, ਕਮਿਊਨੀਕੇਸ਼ ਤੇ ਵਿੱਤੀ ਯੋਜਨਾ ‘ਤੇ ਸਿਖਾਈ ਜਾ ਰਹੀ ਹੈ। ਇਸ ਆਈਡੀਆ ‘ਤੇ ਕੰਮ ਕਰਨ ਲਈ 19989 ਟੀਮਾਂ ਬਣਾਈਆਂ ਗਈਆਂ ਹਨ।

ਫ਼ਿਰੋਜ਼ਪੁਰ : ਪਿੰਡ ਪੰਜੇਕੇ ਦੇ ਉੱਤਰੀ ਸਰਕਾਰੀ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਫ਼ਸਲਾਂ ਤੇ ਪੌਦਿਆਂ ਲਈ ਕੁਦਰਤੀ ਕੀਟਨਾਸ਼ਕ ਸਪਰੇਅ ਤਿਆਰ ਕੀਤੀ ਹੈ।

ਲੁਧਿਆਣਾ : ਪਿੰਡ ਪੁਰੈਨਾ ਦੇ ਪੇਟ ਪ੍ਰੋਟੈਕਟਸ ਟੀਮ ਐਗਰੀਕਲਚਰ ਵੇਸਟ ਤੋਂ ਪਸ਼ੂਆਂ ਲਈ ਸੁਰੱਖਿਆ ਵਾਲੀਆਂ ਜੈਕਟਾਂ, ਰਿਫਲੈਕਟਰ ਅਤੇ ਬੈੱਡਲ ਬਣਾਉਣਾ ਰਹੀ ਹੈ ।

ਪਟਿਆਲਾ: ਐਨਟੀਸੀ ਰਾਜਪੁਰਾ ਦਾ ਐਜੂਲਿਸਟਿੰਗ ਗਰੁੱਪ ਸਟੱਡੀਜ਼ ਨੇ ਨਾਲਾ ਆਨਲਾਈਨ ਬੁੱਕ ਸਟੋਰ ਵੀ ਚਲਾ ਰਿਹਾ ਹੈ।

ਹੁਸ਼ਿਆਰਪੁਰ : ਪਿੰਡ ਕਮਾਹੀ ਦੇਵੀ ਸਕੂਲ ਦੇ ਵਿਦਿਆਰਥੀ ਲੋਕਲ ਪੱਧਰ ‘ਤੇ ਆਂਵਲੇ ਦੇ ਵੱਖ-ਵੱਖ ਉਤਪਾਦ ਬਣਾ ਕੇ ਸਪਲਾਈ ਕਰ ਰਹੇ ਹਨ।

ਉੱਦਮੀਆਂ ਨੂੰ ਪੂਰੀ ਦੁਨੀਆ ਵਿਚ ਸਤਿਕਾਰਿਆ ਜਾਂਦਾ ਹੈ। ਪੰਜਾਬ ਦੇ ਲੋਕ ਕੁਦਰਤੀ ਉੱਦਮੀ ਹਨ। ਸਕੂਲਾਂ ਵਿਚ ਕਿੱਤਾ ਮੁਖੀ ਸਿਖਲਾਈ ਦੇ ਕੇ ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। – ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ