<p><strong>ਪੁਡੂਚੇਰੀ&sol;ਚੇਨਈ&comma; 1 ਦਸੰਬਰ &vert; <&sol;strong>ਸ਼ਨੀਵਾਰ  à¨¨à©‚à©° ਪੁਡੂਚੇਰੀ ’ਚ ਆਇਆ ਚੱਕਰਵਾਤ &OpenCurlyQuote;ਫੇਂਗਲ’ ਐਤਵਾਰ ਨੂੰ ਕਮਜ਼ੋਰ ਹੋ ਗਿਆ। ਹਾਲਾਂਕਿ ਇਸ ਦੇ ਅਸਰ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਤ  à¨¹à©‹à¨‡à¨† ਅਤੇ ਹੜ੍ਹ ਨਾਲ ਭਰੀਆਂ ਸੜਕਾਂ ’ਤੇ  à¨«à¨¸à©‡ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਨੂੰ ਅੱਗੇ ਆਉਣਾ ਪਿਆ।<&sol;p>&NewLine;<p>ਬਜ਼ੁਰਗਾਂ ਨੇ ਕਿਹਾ ਕਿ ਪੁਡੂਚੇਰੀ ਨੇ ਪਿਛਲੇ ਤਿੰਨ ਦਹਾਕਿਆਂ ’ਚ ਕੁਦਰਤ ਦਾ ਅਜਿਹਾ ਪ੍ਰਕੋਪ ਨਹੀਂ ਵੇਖਿਆ  à¨¸à©€à¥¤ ਗੁਆਂਢੀ ਤਾਮਿਲਨਾਡੂ ਦੇ ਵਿਲੂਪੁਰਮ ਨੂੰ ਵੀ ਮੀਂਹ ਅਤੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ&period;ਕੇ&period; ਸਟਾਲਿਨ ਨੇ ਜ਼ਿਲ੍ਹੇ ’ਚ ਮੀਂਹ ਨੂੰ &OpenCurlyQuote;ਬੇਮਿਸਾਲ’ ਦਸਿਆ। ਅਧਿਕਾਰੀਆਂ ਨੇ ਦਸਿਆ  à¨•ਿ ਚੇਨਈ ਹਵਾਈ ਅੱਡੇ ’ਤੇ  à¨…ੱਧੀ ਰਾਤ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਪਰ ਕਈ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਅਤੇ ਕਈ ਉਡਾਣਾਂ ਦੇਰੀ ਨਾਲ ਚੱਲੀਆਂ। ਹਾਲਾਂਕਿ&comma; ਬਾਅਦ ’ਚ ਕੰਮਕਾਜ ਆਮ ਵਾਂਗ ਹੋ ਗਿਆ। ਚੱਕਰਵਾਤ ਦੇ ਮੱਦੇਨਜ਼ਰ ਸਨਿਚਰਵਾਰ  à¨¨à©‚à©° ਚੇਨਈ ਹਵਾਈ ਅੱਡੇ ’ਤੇ  à¨¸à©°à¨šà¨¾à¨²à¨¨ ਮੁਅੱਤਲ ਕਰ ਦਿਤਾ ਗਿਆ ਸੀ।<&sol;p>&NewLine;<p>ਭਾਰਤੀ ਮੌਸਮ ਵਿਭਾਗ &lpar;ਆਈ&period;ਐਮ&period;ਡੀ&period;&rpar; ਵਲੋਂ  à¨¦à¨¿à¨¤à©€  à¨—ਈ ਤਾਜ਼ਾ ਜਾਣਕਾਰੀ ਅਨੁਸਾਰ ਚੱਕਰਵਾਤ &OpenCurlyQuote;ਫੇਂਗਲ&OpenCurlyQuote; ਕਮਜ਼ੋਰ ਹੋ ਕੇ ਡੂੰਘੇ ਡਿਪਰੈਸ਼ਨ ਵਾਲੇ ਖੇਤਰ ’ਚ ਬਦਲ ਗਿਆ ਹੈ।<&sol;p>&NewLine;<p>ਮੌਸਮ ਵਿਭਾਗ ਨੇ ਕਿਹਾ&comma; &OpenCurlyQuote;&OpenCurlyQuote;ਚੱਕਰਵਾਤੀ ਤੂਫਾਨ &OpenCurlyQuote;ਫੇਂਗਲ’ ਜੋ ਉੱਤਰੀ ਤੱਟੀ ਤਾਮਿਲਨਾਡੂ ਅਤੇ ਪੁਡੂਚੇਰੀ ਤਕ  à¨ªà¨¹à©à©°à¨šà¨¿à¨† ਸੀ&comma; ਪਿਛਲੇ 12 ਘੰਟਿਆਂ ਦੌਰਾਨ ਅਮਲੀ ਤੌਰ ’ਤੇ  à¨¸à¨¥à¨¿à¨° ਰਿਹਾ ਅਤੇ ਹੁਣ ਕਮਜ਼ੋਰ ਹੋ ਕੇ ਡੂੰਘੇ ਦਬਾਅ ’ਚ ਬਦਲ ਗਿਆ ਹੈ ਅਤੇ 1 ਦਸੰਬਰ&comma; 2024 ਨੂੰ ਸਵੇਰੇ 11&colon;30 ਵਜੇ ਪੁਡੂਚੇਰੀ ਦੇ ਨੇੜੇ ਪਹੁੰਚ ਗਿਆ ਹੈ।  à¨•ੇਂਦਰਿਤ ਖੇਤਰ ਵਿਲੂਪੁਰਮ ਤੋਂ 40 ਕਿਲੋਮੀਟਰ ਪੂਰਬ ਅਤੇ ਚੇਨਈ ਤੋਂ 120 ਕਿਲੋਮੀਟਰ ਦੱਖਣ-ਦੱਖਣ-ਪੱਛਮ ’ਚ 12&period;0 ਡਿਗਰੀ ਉੱਤਰ ਅਤੇ 79&period;8 ਡਿਗਰੀ ਪੂਰਬੀ ਲੰਬਕਾਰ ਦੇ ਨੇੜੇ ਸੀ।’’<&sol;p>&NewLine;<p>ਪੋਸਟ ਦੇ ਅਨੁਸਾਰ&comma; ਚੱਕਰਵਾਤ ਦੇ ਅਗਲੇ 12 ਘੰਟਿਆਂ ਦੌਰਾਨ ਪੱਛਮ ਵਲ  à¨µà¨§à¨£ ਅਤੇ ਹੌਲੀ ਹੌਲੀ ਉੱਤਰੀ ਤਾਮਿਲਨਾਡੂ ’ਚ ਕਮਜ਼ੋਰ ਹੋਣ ਦੀ ਸੰਭਾਵਨਾ ਹੈ। à¨•ੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ 46 ਸੈਂਟੀਮੀਟਰ ਮੀਂਹ ਪੈਣ ਹੋਣ ਕਾਰਨ ਆਮ ਜਨਜੀਵਨ ਪ੍ਰਭਾਵਤ  à¨¹à©‹à¨‡à¨†à¥¤ ਇਸ ਮੀਂਹ ਨੇ 31 ਅਕਤੂਬਰ 2004 ਨੂੰ 21 ਸੈਂਟੀਮੀਟਰ ਦਾ ਰੀਕਾਰਡ  à¨¤à©‹à©œ ਦਿਤਾ।<&sol;p>&NewLine;<p>ਭਾਰੀ ਮੀਂਹ ਕਾਰਨ ਬਾਹਰੀ ਇਲਾਕਿਆਂ ਦੇ ਸਾਰੇ ਰਿਹਾਇਸ਼ੀ ਇਲਾਕੇ ਪਾਣੀ ’ਚ ਡੁੱਬ ਗਏ। ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਵੱਖ-ਵੱਖ ਥਾਵਾਂ ’ਤੇ  à¨¦à¨°à©±à¨–ਤ ਉਖੜ ਗਏ। ਸਨਿਚਰਵਾਰ  à¨°à¨¾à¨¤ 11 ਵਜੇ ਤੋਂ ਜ਼ਿਆਦਾਤਰ ਇਲਾਕਿਆਂ ’ਚ ਬਿਜਲੀ ਸਪਲਾਈ ’ਚ ਵਿਘਨ ਪਿਆ ਹੈ। à¨­à¨¾à¨°à¨¤à©€ ਫੌਜ ਨੇ ਹੜ੍ਹ ਪ੍ਰਭਾਵਤ  à¨‡à¨²à¨¾à¨•ਿਆਂ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਅਪਣੇ  à¨«à¨¼à©Œà¨œà©€à¨†à¨‚  à¨…ਤੇ ਕਿਸ਼ਤੀਆਂ ਨੂੰ ਤਾਇਨਾਤ ਕੀਤਾ ਹੈ। ਰੱਖਿਆ ਵਿਭਾਗ ਨੇ ਦਸਿਆ  à¨•ਿ ਪੁਡੂਚੇਰੀ ਦੇ ਕ੍ਰਿਸ਼ਨਾ ਨਗਰ ਸਮੇਤ ਤਿੰਨ ਥਾਵਾਂ ਤੋਂ ਕਰੀਬ 200 ਲੋਕਾਂ ਨੂੰ ਬਚਾਇਆ ਗਿਆ ਹੈ।<&sol;p>&NewLine;<p>ਕਈ ਰਿਹਾਇਸ਼ੀ ਕਲੋਨੀਆਂ ’ਚ ਹੜ੍ਹ ਆ ਗਿਆ ਅਤੇ ਵਸਨੀਕ ਘੰਟਿਆਂ ਤਕ  à¨…ਪਣੇ  à¨˜à¨°à¨¾à¨‚ ਤੋਂ ਬਾਹਰ ਨਹੀਂ ਨਿਕਲ ਸਕੇ। ਵਸਨੀਕਾਂ ਨੇ ਦਸਿਆ  à¨•ਿ ਸੜਕਾਂ ’ਤੇ  à¨–ੜ੍ਹੇ ਦੋ ਪਹੀਆ ਵਾਹਨ ਅਤੇ ਕਾਰਾਂ ਮੀਂਹ ਦੇ ਪਾਣੀ ’ਚ ਅੰਸ਼ਕ ਤੌਰ ’ਤੇ  à¨¡à©à©±à¨¬ ਗਈਆਂ ਹਨ। à¨¸à¨¾à¨°à©€à¨†à¨‚ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਸਰਕਾਰ ਨੇ ਹੇਠਲੇ ਇਲਾਕਿਆਂ ਤੋਂ ਕੱਢੇ ਗਏ ਲੋਕਾਂ ਲਈ ਰਾਹਤ ਕੇਂਦਰ ਸਥਾਪਤ ਕੀਤੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;