ਨੋਇਡਾ| ਆਪਣੇ ਪਿਆਰ ਨੂੰ ਮੁਕੰਮਲ ਕਰਨ ਲਈ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ‘ਚ ਦਾਖਲ ਹੋਈ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ‘ਤੇ ਗੁਆਂਢੀ ਦੇਸ਼ ਦਾ ਜਾਸੂਸ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਭਾਰਤੀ ਜਾਂਚ ਏਜੰਸੀਆਂ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।

ਇਸ ਦੌਰਾਨ ਸੀਮਾ ਹੈਦਰ ਨੇ ਆਪਣੇ ਸਪੱਸ਼ਟੀਕਰਨ ਵਿੱਚ ਖੁਦ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਜਾਸੂਸ ਨਹੀਂ ਹੈ। ਉਹ ਸਿਰਫ਼ ਇੱਕ ਮਾਂ, ਇੱਕ ਪਤਨੀ, ਇੱਕ ਪ੍ਰੇਮੀ ਹੈ ਅਤੇ ਉਹ ਇਸ ਤੋਂ ਬਹੁਤ ਖੁਸ਼ ਹੈ। ਸੀਮਾ ਹੈਦਰ ਨੇ ਕਿਹਾ, ‘ਭਾਰਤ ਦੇ ਲੋਕਾਂ ਦਾ ਧੰਨਵਾਦ, ਮੇਰਾ ਸਮਰਥਨ ਕਰੋ ਤਾਂ ਕਿ ਮੈਂ ਇੱਥੇ ਰਹਿ ਸਕਾਂ, ਮੈਂ ਇੱਕ ਚੰਗੀ ਭਾਰਤੀ ਬਣ ਕੇ ਦਿਖਾਵਾਂਗੀ, ਮੈਂ ਤੁਹਾਨੂੰ ਇੱਕ ਚੰਗੀ ਹਿੰਦੂ ਬਣਕੇ ਦਿਖਾਵਾਂਗੀ, ਭਾਰਤੀ ਲੋਕ ਮੇਰਾ ਸਮਰਥਨ ਕਰਨ।’ ਸੀਮਾ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਸਮਾਪਤੀ ਕੀਤੀ। ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।

ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਛਾਈ ਸੀਮਾ ਹੈਦਰ PUBG ਖੇਡਦੀ-ਖੇਡਦੀ ਇਕ ਭਾਰਤੀ ਮੁੰਡੇ ਸਚਿਨ ਨੂੰ ਦਿਲ ਦੇ ਬੈਠੀ ਤੇ ਤਿੰਨ ਦੇਸ਼ਾਂ ਦਾ ਬਾਰਡਰ ਪਾਰ ਕਰਕੇ ਸੀਮਾ ਹੈਦਰ ਨੋਇਡਾ ਪਹੁੰਚ ਗਈ ਸੀ।

ਹਾਲਾਂਕਿ ਪਾਕਿਸਤਾਨ ਦੇ ਇੱਕ ਮਸ਼ਹੂਰ ਯੂਟਿਊਬਰ ਨੇ ਦਾਅਵਾ ਕੀਤਾ ਹੈ ਕਿ ਸੀਮਾ ਹੈਦਰ ਆਈਐਸਆਈ ਦੀ ਏਜੰਟ ਹੈ, ਜਿਸ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਦੇ ਕੰਨ ਖੜੇ ਹੋ ਗਏ ਹਨ। ਉਹ ਪਹਿਲੀ ਫਲਾਈਟ ਲੈ ਕੇ ਨੇਪਾਲ ਪਹੁੰਚੀ। ਫਿਰ ਗੈਰ ਕਾਨੂੰਨੀ ਤੌਰ ‘ਤੇ ਭਾਰਤ ਵਿਚ ਦਾਖਲ ਹੋਣ ਤੋਂ ਬਾਅਦ ਉਹ ਗਾਜ਼ੀਆਬਾਦ ਵਿਚ ਆਪਣੇ ਪ੍ਰੇਮੀ ਸਚਿਨ ਦੇ ਘਰ ਪਹੁੰਚੀ। ਸੀਮਾ ਨੇ ਹਿੰਦੂ ਧਰਮ ਵੀ ਅਪਣਾ ਲਿਆ ਹੈ। ਉਸ ਨੇ ਆਨਲਾਈਨ ਗੇਮ ਪੱਬਜੀ ਰਾਹੀਂ ਸਚਿਨ ਨਾਲ ਦੋਸਤੀ ਕੀਤੀ। ਦੋਵਾਂ ਵਿਚ ਪਿਆਰ ਹੋ ਗਿਆ, ਜਿਸ ਤੋਂ ਬਾਅਦ ਸੀਮਾ ਆਪਣਾ ਘਰ-ਬਾਰ ਛੱਡ ਕੇ ਭਾਰਤ ਆ ਗਈ।