<p><strong>ਲੁਧਿਆਣਾ&sol;ਸਮਰਾਲਾ&comma; 5 ਦਸੰਬਰ &vert;<&sol;strong> ਇਟਲੀ &&num;8216&semi;ਚ ਸਮਰਾਲਾ ਦੇ ਪਿੰਡ ਹਰਿਓਂ ਦੇ ਨੌਜਵਾਨ ਨੇ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਪੰਜਾਬੀ ਨੌਜਵਾਨ ਅਰਸ਼ਪ੍ਰੀਤ ਸਿੰਘ ਭੁੱਲਰ ਨੇ ਮਿਹਨਤ ਸਦਕਾ ਇਟਲੀ ਪੁਲਿਸ &&num;8216&semi;ਚ ਭਰਤੀ ਹੋ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। 26 ਸਾਲ ਦਾ ਅਰਸ਼ਪ੍ਰੀਤ ਕੁਝ ਸਮਾਂ ਪਹਿਲਾਂ ਕੈਨੇਡਾ ਗਿਆ&comma; ਉਥੇ ਮਨ ਨਾ ਲੱਗਾ ਤਾਂ ਉਹ ਵਾਪਸ ਆ ਕੇ ਇਟਲੀ ਚਲਾ ਗਿਆ&comma; ਜੋ ਅੱਜਕੱਲ ਇਟਲੀ ਦੇ ਸ਼ਹਿਰ ਮੋਦਨੇ &&num;8216&semi;ਚ ਰਹਿ ਰਿਹਾ ਹੈ।<&sol;p>&NewLine;<p>ਗੱਲਬਾਤ ਕਰਦਿਆਂ ਪਿਤਾ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੜ੍ਹਾਈ &&num;8216&semi;ਚ ਹਮੇਸ਼ਾ ਹੀ ਹੁਸ਼ਿਆਰ ਰਿਹਾ ਹੈ। ਆਪਣੀ ਮਿਹਨਤ ਸਦਕਾ ਉਸਨੇ ਇਟਲੀ &&num;8216&semi;ਚ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ। ਅਰਸ਼ਦੀਪ ਦੇ ਦਾਦਾ ਹਰਪਾਲ ਸਿੰਘ ਭੁੱਲਰ&comma; ਦਾਦੀ ਗੁਰਮੀਤ ਕੌਰ ਅਤੇ ਹੋਰ ਪਰਿਵਾਰਕ ਜੀਆਂ ਨੂੰ ਹਰ ਪਾਸਿਓਂ ਮੁਬਾਰਕਾਂ ਮਿਲ ਰਹੀਆਂ ਹਨ। ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਆ ਕੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਤੇ ਖੁਸ਼ੀ ਸਾਂਝੀ ਕੀਤੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;