ਕੈਲੀਫੋਰਨੀਆ . ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਖਿਲਾਫ ਹਿੰਦੁਸਤਾਨ ਤੋਂ ਲੈ ਕੇ ਅਮਰੀਕਾ ਤੱਕ ਪ੍ਰਦਰਸ਼ਨ ਹੋ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀਸੀ, ਸ਼ਿਕਾਗੋ, ਫਿਲਾਡੈਲਫੀਆ, ਆਸਟਿਨ, ਲਾਸ ਐਂਜਲਸ ਤੇ ਸਾਨਫਰਾਂਸਿਸਕੋ ‘ਚ ਲੋਕਾਂ ਨੇ ਸੜਕਾਂ ‘ਤੇ ਆ ਕੇ ਮੁਜ਼ਾਹਰਾ ਕੀਤਾ।
ਦੱਖਣ ਏਸ਼ੀਆ ਦੇ ਮੌਜੂਦਾ ਮਾਮਲਿਆਂ ਦੇ ਵਿਸ਼ਲੇਸ਼ਕ ਪੀਟਰ ਫਰਾਈਡਰਿਚ ਭਾਰਤ ਦੀ ਮੌਜੂਦਾ ਸਰਕਾਰ ਦੀ ਤੁਲਨਾ ਜਰਮਨੀ ਦੇ ਨਾਜ਼ੀਆਂ ਨਾਲ ਕਰਦੇ ਹਨ। ਉਹਨਾਂ ਨੇ ਕਿਹਾ ਕਿ ਆਰਆਰਐਸ ਦੀ ਸਥਾਪਨਾ 1925 ‘ਚ ਹੋਈ ਸੀ, ਜਿਸ ਦਾ ਮਕਸਦ ਹਿੰਦੂ ਰਾਸ਼ਟਰ ਬਣਾਉਣਾ ਸੀ। ਹੁਣ ਆਰਆਰਐਸ ਦੀ ਪਾਰਟੀ ਬੀਜੇਪੀ ਦੀ ਸਰਕਾਰ ਮੁਸਲਮਾਨਾਂ ਨਾਲ ਬਿਲਕੁਲ ਉਸ ਤਰ•ਾਂ ਦਾ ਸਲੂਕ ਕਰਨਾ ਚਾਹੁੰਦੀ ਹੈ ਜਿਸ ਤਰ•ਾਂ ਨਾਜ਼ੀਆਂ ਨੇ ਯਹੂਦੀਆਂ ਨਾਲ ਕੀਤਾ ਸੀ।
ਪ੍ਰਦਰਸ਼ਨ ਕਰ ਰਹੇ ਇਕ ਬੁਲਾਰੇ ਨੇ ਕਿਹਾ- ਮੈਂ ਹਿੰਦੂ ਹਾਂ ਤੇ ਧਰਮ ਨਿਰਪੱਖ ਸੋਸਾਇਟੀ ‘ਚ ਵੱਡਾ ਹੋਇਆ ਹਾਂ। ਭਾਰਤ ਸਰਕਾਰ ਦੇਸ਼ ਦੇ ਧਰਮ ਨਿਰਪੱਖ ਸਵਰੂਪ ਨੂੰ ਬਦਲਣਾ ਚਾਹੁੰਦੀ ਹੈ। ਭਾਰਤ ਤਾਂ ਹੀ ਤਰੱਕੀ ਕਰੇਗਾ ਜੇ ਸਭ ਧਰਮਾਂ ਦੇ ਲੋਕ ਸਦਭਾਵਨਾ ਤੇ ਸ਼ਾਂਤੀ ਨਾਲ ਰਹਿਣਗੇ। ਪ੍ਰਦਰਸ਼ਨਕਾਰੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅਤੇ ਮਾਨਵਤਾ ਦੇ ਸਮਰਥਨ ‘ਚ ਬੈਨਰ ਚੁੱਕੇ ਹੋਏ ਸਨ।
ਦੂਜੇ ਪਾਸੇ ਨਵੀਂ ਦਿੱਲੀ ‘ਚ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ 22 ਦਿਨਾਂ ਤੋਂ ਇਸ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਨਵੀਂ ਦਿੱਲੀ ਦੇ ਹੀ ਸ਼ਾਹੀਨ ਬਾਗ ਇਲਾਕੇ ‘ਚ ਔਰਤਾਂ ਆਪਣੇ ਬੱਚਿਆਂ ਦੇ ਨਾਲ ਧਰਨੇ ‘ਤੇ ਬੈਠੀਆਂ ਹਨ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਹ ਮੁਲਕ ਦੇ ਸੰਵਿਧਾਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਸਾਰਿਆਂ ਨੂੰ ਉਨ•ਾਂ ਦੇ ਸੰਘਰਸ਼ ‘ਚ ਸ਼ਾਮਿਲ ਹੋਣਾ ਚਾਹੀਦਾ ਹੈ।
Related Post