ਜਲੰਧਰ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਵਾਰਾਨਸੀ ਵਿਖੇ 25 ਅਕਤੂਬਰ ਨੂੰ “ਪ੍ਰਧਾਨਮੰਤਰੀ ਆਯੂਸ਼ਮਾਨ ਭਾਰਤ ਹੇਲਥ ਇਨਫ੍ਰਾਸਟ੍ਰਕਚਰ ਯੋਜਨਾ” ਦੀ ਸ਼ੁਰੂਆਤ ਕੀਤੀ ਗਈ।
ਇਸ ਸੰਬੰਧੀ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਵਰਚੁਅਲ ਲਾਂਚ ਪ੍ਰੋਗਰਾਮ ਦੌਰਾਨ ਸੋਮਵਾਰ ਨੂੰ ਜਲੰਧਰ ਜਿਲ੍ਹੇ ਦੀਆਂ ਜਨਤਕ ਸਿਹਤ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ (ਸਬਸਿਡਰੀ ਹੈਲਥ ਸੈਂਟਰ/ ਪ੍ਰਾਇਮਰੀ ਹੈਲਥ ਸੈਂਟਰ/ਕਮਿਊਨਿਟੀ ਹੈਲਥ ਸੈਂਟਰ/ ਸਬ ਡਿਵੀਜ਼ਨ ਹਸਪਤਾਲਾ/ਜਿਲ੍ਹਾ ਹਸਪਤਾਲ/ ਮੈਡੀਕਲ ਕਾਲਜ ਹਸਪਤਾਲ/ਤੀਜੇ ਦਰਜੇ ਦੇ ਹਸਪਤਾਲ ਆਦਿ) ਵਲੋਂ ਭਾਗੀਦਾਰੀ ਕੀਤੀ ਗਈ।
ਵਰਚੁਅਲ ਲਾਂਚ ਪ੍ਰੋਗਰਾਮ ਦੌਰਾਨ ਵਰਤਮਾਨ ਅਤੇ ਭਵਿੱਖ ‘ਚ ਮਹਾਂਮਾਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਿਰੰਤਰ ਦੇਖਭਾਲ ਵਿੱਚ ਸਿਹਤ ਪ੍ਰਣਾਲੀਆਂ ਨੂੰ ਵਿਕਸਤ/ਮਜ਼ਬੂਤ ਕਰਨ, ਆਈ.ਟੀ. ਦਾ ਵਿਸਤਾਰ ਅਤੇ ਨਿਰਮਾਣ ਲਈ ਰੋਗ ਨਿਗਰਾਨੀ ਪ੍ਰਣਾਲੀ ਨੂੰ ਸਮਰੱਥ ਬਣਾਉਣ, ਮਹਾਂਮਾਰੀ ਸੰਬੰਧੀ ਰਿਸਰਚ ਨੂੰ ਮਜ਼ਬੂਤ ਕਰਨ, ਬਹੁ-ਖੇਤਰੀ ਰਾਸ਼ਟਰੀ ਸੰਸਥਾਵਾਂ ਨੂੰ ਸਿਹਤ ਸਹੁਲਤਾਂ ਲਈ ਇਕੋ ਪਲੇਟਫਾਰਮ ਉਪਲੱਬਧ ਕਰਵਾਉਣ ਅਤੇ ਕੋਵਿਡ ਲਈ ਐਮਰਜੈਂਸੀ ਪ੍ਰਤੀਕਿਰਿਆ ਦੀਆਂ ਜ਼ਰੂਰਤਾਂ ਨੂੰ ਪੂਰਕ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਦੱਸਿਆ ਗਿਆ ਕਿ ਜਿਲ੍ਹੇ ‘ਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਬਿਹਤਰ ਸੇਵਾਵਾਂ ਉਪਲੱਬਧ ਕਰਵਾਇਆਂ ਜਾ ਰਹੀਆਂ ਹਨ ਅਤੇ ਇਸ ਯੋਜਨਾ ਤਹਿਤ ਲੋਕਾਂ ਤੱਕ ਹੋਰ ਵੀ ਬਿਹਤਰ ਢੰਗ ਨਾਲ ਸੇਵਾਵਾਂ ਪਹੁੰਚਾਉਣ ਵਿੱਚ ਮਦਦ ਮਿਲੇਗੀ। ਸਿਵਲ ਸਰਜਨ ਵਲੋਂ ਜਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ “ਪ੍ਰਧਾਨਮੰਤਰੀ ਆਯੁਸ਼ਮਾਨ ਭਾਰਤ ਹੇਲਥ ਇਨਫ੍ਰਾਸਟ੍ਰਕਚਰ ਯੋਜਨਾ” ਤਹਿਤ ਹੇਲਥ ਇਨਫ੍ਰਾਸਟ੍ਰਕਚਰ ਨੂੰ ਮਜਬੂਤ ਬਣਾਉਣ ਲਈ ਮਿੱਥੇ ਟੀਚਿਆਂ ਮੁਤਾਬਕ ਕੰਮਾਂ ਨੂੰ ਨੇਪਰੇ ਚਾੜਨ ਦੀ ਹਦਾਇਤ ਕੀਤੀ ਗਈ। ਵਰਚੁਅਲ ਪ੍ਰੋਗਰਾਮ ਦੌਰਾਨ ਮੈਡੀਕਲ ਸੁਪਰਡੈਂਟ ਡਾ. ਸੀਮਾ, ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਕੁਮਾਰ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਸਿਹਤ ਅਫ਼ਸਰ ਡਾ. ਅਰੂਣ ਵਰਮਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਡਿਪਟੀ ਐਮ.ਈ.ਆਈ.ਓ. ਪਰਮਜੀਤ ਕੌਰ, ਜਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਵਲੋਂ ਭਾਗ ਲਿਆ ਗਿਆ।