ਟਾਂਡਾ ਉੜਮੁੜ, 26 ਜੂਨ। –15ਵਾਂ ਸਾਲਾਨਾ ਸੂਫੀ ਸੱਭਿਆਚਾਰਕ ਮੇਲਾ ਅਤੇ ਭੰਡਾਰਾ 29 ਜੂਨ ਨੂੰ ਬਾਬਾ ਬੇਰੀ ਸ਼ਾਹ ਸਰਕਾਰ ਦੇ ਦਰਬਾਰ ਵਿਖੇ ਹੋਵੇਗਾ। ਇਸ ਸਬੰਧੀ ਪ੍ਰਬੰਧਕ ਸੇਵਾਦਾਰਾਂ ਵਿਪਨ ਕੁਮਾਰ ਜੈਨ ਅਤੇ ਅਮਨਦੀਪ ਰੂਬਲ ਨੇ ਦੱਸਿਆ ਕਿ ਮੁਹੱਲਾ ਟਿੱਬੀ ਅਹੀਆਪੁਰ ਵਿੱਚ ਲੱਗਣ ਵਾਲੇ ਇਸ ਸਾਲਾਨਾ ਮੇਲੇ ਦੌਰਾਨ 28 ਜੂਨ ਨੂੰ ਸ਼ਾਮ 7 ਵਜੇ ਮਹਿੰਦੀ ਦੀ ਰਸਮ ਹੋਵੇਗੀ ਅਤੇ ਰਾਤ ਨੂੰ ਨਕਲਾਂ ਦਾ ਪ੍ਰੋਗਰਾਮ ਹੋਵੇਗਾ ।
29 ਜੂਨ ਨੂੰ ਦੁਪਹਿਰ 12 ਵਜੇ ਝੰਡੇ ਦੀ ਰਸਮ ਤੋਂ ਬਾਅਦ ਦੁਪਹਿਰ 2 ਵਜੇ ਭੰਡਾਰਾ ਹੋਵੇਗਾ। ਸੂਫੀ ਸੱਭਿਆਚਾਰਕ ਮੇਲਾ ਰਾਤ 8 ਵਜੇ ਤੋਂ ਦੇਰ ਰਾਤ ਤੱਕ ਚੱਲੇਗਾ ।ਉਨ੍ਹਾਂ ਦੱਸਿਆ ਕਿ ਸ਼ਾਹ ਸਿਸਟਰ, ਰਾਜਨ ਮੱਟੂ ਅਤੇ ਬਲਵਿੰਦਰ ਸੋਨੂੰ ਕਲਾਕਾਰ ਸੂਫੀ ਕਲਾਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਇਸ ਮੌਕੇ ਰਾਜਨ ਮਹਿਰਾ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ, ਸਤਵੀਰ ਸਿੰਘ, ਮਨਪ੍ਰੀਤ ਸਿੰਘ, ਗਗਨ, ਹੈਪੀ ਸਿੰਘ, ਰੋਹਿਤ, ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ ਮੌਜੂਦ ਸਨ।